ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਖੋ-ਖੋ ’ਚ ਗੀਗੇ ਮਾਜਰਾ ਤੇ ਦੌਲਤ ਸਿੰਘ ਵਾਲਾ ਦੇ ਖਿਡਾਰੀ ਛਾਏ

09:05 AM Sep 25, 2024 IST
ਜੇਤੂ ਟੀਮਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਖੇਡ ਅਧਿਆਪਕਾਂ ਤੇ ਕੋਚਾਂ ਨਾਲ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸਏਐਸ ਨਗਰ (ਮੁਹਾਲੀ), 24 ਸਤੰਬਰ
ਮੁਹਾਲੀ ਵਿੱਚ ਚੱਲ ਰਹੀਆਂ ਜ਼ਿਲ੍ਹਾ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਦੱਸਿਆ ਕਿ ਅਥਲੈਟਿਕਸ ਅੰਡਰ-21 ਲੜਕਿਆਂ ਦੀ 100 ਮੀਟਰ ਦੌੜ ’ਚ ਸੁਰਜੀਤ ਕੁਮਾਰ ਪਹਿਲੇ ਤੇ 800 ਮੀਟਰ ’ਚ ਦਲਜੀਤ ਸਿੰਘ ਪਹਿਲੇ ਸਥਾਨ ’ਤੇ ਰਿਹਾ। ਲੰਮੀ ਛਾਲ ’ਚ ਸਨੀ ਪਹਿਲੇ, 200 ਮੀਟਰ ਦੌੜ ’ਚ ਰੌਣਕ, ਡਿਸਕਸ ਥਰੋਅ ’ਚ ਸਹਿਬਜੀਤ ਸਿੰਘ ਜੇਤੂ ਰਹੇ। ਅਥਲੈਟਿਕਸ ਅੰਡਰ-21 ਲੜਕੀਆਂ 100 ਮੀਟਰ ਦੌੜ ’ਚ ਅਮਨਦੀਪ ਕੌਰ ਪਹਿਲੇ, 800 ਮੀਟਰ ’ਚ ਆਰਤੀ, ਲੰਮੀ ਛਾਲ ’ਚ ਜਸਲੀਨ ਕੌਰ ਤੇ 200 ਮੀਟਰ ’ਚ ਸੁਪਰੀਤ ਕੌਰ ਜੇਤੂ ਰਹੀਆਂ।
ਅਥਲੈਟਿਕਸ 21-30 ਲੜਕਿਆਂ ਦੇ 100 ਮੀਟਰ ਦੌੜ ’ਚ ਓਮੇਸ਼ ਸ਼ਰਮਾ, 10000 ਮੀਟਰ ’ਚ ਕਰਨਪ੍ਰੀਤ ਸਿੰਘ, ਲੰਮੀ ਛਾਲ ’ਚ ਹਮਰਾਜ ਪਹਿਲੇ ਸਾਥਨ ’ਤੇ ਰਹੇ। ਇਸੇ ਵਰਗ ਦੇ ਲੜਕੀਆਂ ਦੇ ਮੁਕਾਬਲੇ ’ਚ 800 ਮੀਟਰ ਵਿੱਚ ਅਸ਼ਪ੍ਰੀਤ ਕੌਰ ਤੇ ਲੰਮੀ ਛਾਲ ’ਚ ਕਲਜੀਤ ਕੌਰ ਪਹਿਲੇ ਸਥਾਨ ’ਤੇ ਰਹੀਆਂ।
ਖੋ-ਖੋ ਅੰਡਰ 14 (ਲੜਕੇ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤ ਸਿੰਘ ਵਾਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰਡਰ-17 ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੀਗੇ ਮਾਜਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ ਅੰਡਰ-21 (ਲੜਕੇ) ਕੋਚਿੰਗ ਸੈਂਟਰ ਚੰਦੋ ਨੇ ਤੰਗੌਰੀ ਨੂੰ ਹਰਾਇਆ। ਹੈਂਡਬਾਲ ਅੰਡਰ-14 (ਲੜਕੀਆਂ) ਵਿਚ ਯਾਦਵਿੰਦਰਾ ਸਕੂਲ ਮੁਹਾਲੀ ਅਤੇ ਹੈਂਡਬਾਲ ਅੰਡਰ-17 (ਲੜਕੀਆਂ) ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਆਲਬਾ ਜੇਤੂ ਰਹੇ। ਚੈਸ 31-40 (ਲੜਕੇ) ਸਾਹਿਲ ਗਰਗ ਜੇਤੂ ਰਿਹਾ।

Advertisement

Advertisement