ਗੱਜਣਮਾਜਰਾ ਦੇ ਖਿਡਾਰੀਆਂ ਨੇ ਗਤਕੇ ’ਚ ਮੱਲਾਂ ਮਾਰੀਆਂ
08:42 AM Jul 28, 2024 IST
ਅਮਰਗੜ੍ਹ
Advertisement
ਪਾਇਨੀਅਰ ਕਾਨਵੈਂਟ ਸਕੂਲ ਦੇ ਖਿਡਾਰੀਆਂ ਨੇ 9ਵੀਂ ਸੂਬਾ ਪੱਧਰੀ ਗਤਕਾ ਚੈਂਪੀਅਨਸ਼ਿਪ ਵਿਚ ਆਪਣੀ ਸ਼ਾਨਦਾਰ ਕਲਾ ਦਾ ਪ੍ਰਦਰਸ਼ਨ ਕਰਦਿਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ ਦੱਸਿਆ ਕਿ 17 ਸਾਲਾ ਵਰਗ ਦੇ ਫਰੀ ਸੋਟੀ ਮੁਕਾਬਲੇ ਵਿਚ ਗੁਰਵਿੰਦਰ ਸਿੰਘ, ਮਹਿਕਪ੍ਰੀਤ ਕੌਰ ਤੇ ਮਨਵੀਰ ਕੌਰ ਨੇ ਪਹਿਲਾ, 19 ਸਾਲ ਵਰਗ ਦੇ ਵਿਅਕਤੀਗਤ ਮੁਕਾਬਲੇ ਵਿਚ ਖੁਸ਼ਵੀਰ ਕੌਰ ਨੇ ਦੂਸਰਾ, 14 ਸਾਲਾ ਸਿੰਗਲ ਸੋਟੀ ਵਿਅਕਤੀਗਤ ਮੁਕਾਬਲੇ ਵਿਚ ਏਕਮਵੀਰ ਸਿੰਘ ਨੇ ਦੂਸਰਾ, 14 ਸਾਲਾ ਸੋਟੀ ਮੁਕਾਬਲੇ ਵਿਚ ਕਰਮਵੀਰ ਸਿੰਘ, ਮਨਰਾਜ ਸਿੰਘ ਤੇ ਰਾਜਵੀਰ ਸਿੰਘ ਨੇ ਤੀਸਰਾ, 17 ਸਾਲਾ ਫਰੀ ਸੋਟੀ ਮੁਕਾਬਲੇ ਵਿਚ ਪੁਸ਼ਪਿੰਦਰ ਸਿੰਘ ਨੇ ਦੂਸਰਾ ਇਨਾਮ ਪ੍ਰਾਪਤ ਕੀਤਾ। -ਪੱਤਰ ਪ੍ਰੇਰਕ
Advertisement
Advertisement