ਨਾਟਕ ‘ਪਾਪਾ ਮੰਮੀ..ਲਵ ਯੂ’ ਨੇ ਦਰਸ਼ਕ ਕੀਲੇ
ਮਨੋਜ ਸ਼ਰਮਾ
ਬਠਿੰਡਾ, 23 ਨਵੰਬਰ
ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ ਨੌਂਵੇ ਦਿਨ ਲੇਖਕ ਮੰਜੂ ਯਾਦਵ ਅਤੇ ਆਤਮਾ ਸਿੰਘ ਗਿੱਲ ਵੱਲੋਂ ਲਿਖੇ ਨਾਟਕ ‘ਪਾਪਾ ਮੰਮੀ..ਲਵ ਯੂ’ ਖੇਡਿਆ ਗਿਆ। ਅਲੰਕਾਰ ਥੀਏਟਰ ਚੰਡੀਗੜ੍ਹ ਦੀ ਟੀਮ ਵੱਲੋਂ ਤਿਆਰ ਨਾਟਕ ਨੂੰ ਚਕਰੇਸ਼ ਸ਼ਰਮਾ, ਇਮੈਨੂਅਲ ਸਿੰਘ ਅਤੇ ਜਸਬੀਰ ਕੁਮਾਰ ਨੇ ਨਿਰਦੇਸ਼ਤ ਕੀਤਾ। ਨਾਟਕ ਦੀ ਕਹਾਣੀ ਮਾਂ-ਬਾਪ ਵੱਲੋਂ ਪਾਏ ਜਾਂਦੇ ਬੇਲੋੜੇ ਦਬਾਅ ਕਾਰਨ ਬੱਚਿਆਂ ’ਚ ਵਧ ਰਹੇ ਮਾਨਸਿਕ ਤਣਾਅ ’ਤੇ ਕੇਂਦਰਤ ਸੀ। ਨਾਟ-ਉਤਸਵ ਵਿੱਚ ਮਹਿਮਾਨਾਂ ਵਜੋਂ ਅਮਰਜੀਤ ਮਹਿਤਾ ਪ੍ਰਧਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਮਸ਼ਹੂਰ ਨਿਊਰੋਲੋਜਿਸਟ ਡਾ. ਰੌਨਿਲ ਕੌਸ਼ਲ ਕਾਂਸਲ ਐੱਮਡੀ ਬਠਿੰਡਾ ਨਿਊਰੋਸਪਾਈਨ ਤੇ ਟਰੌਮਾ ਸੈਂਟਰ ਨੇ ਸ਼ਿਰਕਤ ਕੀਤੀ। ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ, ਡਾ. ਪੂਜਾ ਗੁਪਤਾ ਅਤੇ ਸੁਦਰਸ਼ਨ ਗੁਪਤਾ ਨੇ ਮਹਿਮਾਨਾਂ ਦਾ ਸੁਆਗਤ ਕੀਤਾ। ਨਾਟਿਅਮ ਡਾਇਰੈਕਟਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ ਰਜਿਸਟਰਾਰ ਗੁਰਿੰਦਰਪਾਲ ਸਿੰਘ ਬਰਾੜ, ਨਾਟਿਅਮ ਦੀ ਪ੍ਰਧਾਨ ਸੁਰਿੰਦਰ ਕੌਰ, ਈਵੈਂਟ ਮੈਨੇਜਰ ਗੁਰਨੂਰ ਸਿੰਘ, ਸਮੂਹ ਅਦਾਕਾਰ ਨਾਟਿਅਮ ਗਰੁੱਪ ਤੋਂ ਇਲਾਵਾ ਸ਼ਹਿਰ ਦੀਆਂ ਪ੍ਰਮੁੱਖ ਸਾਹਿਤਕ ਹਸਤੀਆਂ ਵੀ ਮੌਜੂਦ ਸਨ।