For the best experience, open
https://m.punjabitribuneonline.com
on your mobile browser.
Advertisement

ਨਾਟਕ ‘ਮਾਸਟਰ ਜੀ’ ਨੇ ਦਰਸ਼ਕ ਕੀਲੇ

06:53 AM Oct 03, 2024 IST
ਨਾਟਕ ‘ਮਾਸਟਰ ਜੀ’ ਨੇ ਦਰਸ਼ਕ ਕੀਲੇ
ਹਰਦੀਪ ਸਿੰਘ ਸੋਢੀ/ਪਵਨ ਕੁਮਾਰ ਵਰਮਾ
Advertisement

ਧੂਰੀ, 2 ਅਕਤੂਬਰ
‘ਲੋਕ ਮਨ ਪੰਜਾਬ’ ਦੀ ਅਗਵਾਈ ਹੇਠ ਧੂਰੀ ਦੇ ਮਹੇਸ਼ ਬਿਰਧ ਆਸ਼ਰਮ ਵਿੱਚ ਧੂਰੀ ਦੇ ਜੰਮਪਲ ਨਾਮਵਰ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਦੇ ਨਾਟਕ ‘ਮਾਸਟਰ ਜੀ’ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ। ਇਹ ਨਾਟਕ ਮਨੁੱਖ ਦੇ ਜੀਵਨ ’ਚ ਆਉਂਦੀਆਂ ਔਕੜਾਂ ਦੇ ਬਾਵਜੂਦ ‘ਜ਼ਿੰਦਗੀ ਜਿੰਦਬਾਦ’ ਦਾ ਹਾਂ-ਪੱਖੀ ਸੁਨੇਹਾ ਦੇਣ ’ਚ ਸਫ਼ਲ ਰਿਹਾ।
ਇਸ ਪ੍ਰੋਗਰਾਮ ਵਿੱਚ ‘ਆਪ’ ਆਗੂ ਤੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਤੇ ਉਸ ਦੀ ਪਤਨੀ ਸਿਮਰਤ ਖੰਗੂੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਲੋਕ ਗਾਇਕ ਰਛਪਾਲ ਸਿੰਘ, ਗੀਤਕਾਰ ਬਾਬਾ ਬੇਲੀ, ਕਲਾਕਾਰ ਬਲਵਿੰਦਰ ਬੁਲਟ, ਸਾਹਿਤਕਾਰ ਗੁਰਦਿਆਲ ਨਿਰਮਾਣ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸਟੇਜ ਸਕੱਤਰ ਦੇ ਫਰਜ਼ ਨਿਭਾਅ ਰਹੀ ਲੋਕ ਮਨ ਟੀਮ ਦੀ ਮੋਹਰੀ ਮੈਂਬਰ ਅਮਨਦੀਪ ਕੌਰ ਬਾਠ ਦੇ ਸੱਦੇ ’ਤੇ ਜਿਉਂ ਹੀ ਰਾਣਾ ਰਣਬੀਰ ਤੇ ਉਸ ਦੇ ਸਹਿਯੋਗੀ ਨੇ ਸਟੇਜ ’ਤੇ ਆਉਂਦਿਆਂ ਨਾਟਕ ਦਾ ਆਗਾਜ਼ ਕੀਤਾ ਤਾਂ ਨਾਟਕ ਦੇ ਦੋ ਘੰਟਿਆਂ ਦਾ ਸਮਾਂ ਮਿੰਟਾਂ ਵਾਂਗ ਗੁਜ਼ਰ ਗਿਆ।
ਪ੍ਰੋਗਰਾਮ ਦੀ ਸਫਲਤਾ ਲਈ ਰਜਿੰਦਰ ਰਾਜੂ, ਗੁਰਪ੍ਰੀਤ ਸਿੰਘ ਸਮਰਾ, ਸੰਦੀਪ ਬਾਦਸ਼ਾਹਪੁਰੀ, ਕਰਨਦੀਪ ਸਿੰਘ ਚੈਰੀ, ਮਨਜ਼ੂਰ ਅਹਿਮਦ, ਵਿਕਰਮਜੀਤ ਸਿੰਘ ਅਤੇ ਮਾਸਟਰ ਮਨਪ੍ਰੀਤ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਇਸ ਮੌਕੇ ਅਦਾਕਾਰ ਰਾਣਾ ਰਣਬੀਰ, ਸਾਬਕਾ ਵਿਧਾਇਕ ਖੰਗੂੜਾ ਅਤੇ ਲੋਕ ਮਨ ਦੀ ਪ੍ਰਬੰਧਕੀ ਟੀਮ ਵੱਲੋਂ ਅਮਨਦੀਪ ਕੌਰ ਬਾਠ ਨੇ ਸਾਂਝੇ ਤੌਰ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਧੂਰੀ ’ਚ ਪੰਜ ਸੌ ਸੀਟਾ ਵਾਲਾ ਆਡੀਟੋਰੀਅਮ ਬਣਾਉਣ ਦੀ ਮੰਗ ਕੀਤੀ।

Advertisement

ਇਨਕਲਾਬੀ ਨਾਟਕ ਦਾ ਮੰਚਨ
ਲਹਿਰਾਗਾਗਾ (ਰਮੇਸ਼ ਭਾਰਦਵਾਜ: ਪਿੰਡ ਚੰਗਾਲੀਵਾਲਾ ਵਿੱਚ ਸਵਿੱਤਰੀ ਬਾਈ ਫੂਲੇ ਲਾਇਬ੍ਰੇਰੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਇਨਕਲਾਬੀ ਸ਼ਾਮ ਕਰਵਾਈ ਗਈ। ਇਸ ਮੌਕੇ ਜੁਝਾਰ ਨਮੋਲ ਵੱਲੋਂ ਆਪਣੀ ਟੀਮ ਨਾਲ ‘ਕਿਰਤੀ’ ਨਾਟਕ ਖੇਡਿਆ ਗਿਆ। ਅਰਸ਼ਦੀਪ ਸਿੰਘ ਨੇ ਆਪਣੀ ਟੀਮ ਨਾਲ ਇਨਕਲਾਬੀ ਗੀਤ ਸੁਣਾਏ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਵਿੱਚ ਪ੍ਰਧਾਨ ਕੁਲਵੀਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਲਾਇਬ੍ਰੇਰੀ ਕਮੇਟੀ ਵੱਲੋਂ ਗੁਰਪ੍ਰੀਤ ਗੁਰੀ ਅਤੇ ਰਾਜਿੰਦਰ ਨੇ ਕਿਹਾ ਕਿ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਬਾਰੇ ਪੜ੍ਹਨ ਦੀ ਲੋੜ ਹੈ।

Advertisement

Advertisement
Author Image

Advertisement