ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਿੱਲੀ ਦੇ ਕਲਾਕਾਰਾਂ ਵੱਲੋਂ ਨਾਟਕ ‘12 ਐਗਰੀਮੈਨ’ ਦਾ ਮੰਚਨ

10:22 AM Nov 20, 2023 IST
ਸਮਾਗਮ ਦੌਰਾਨ ਨਾਟਕ ਖੇਡਦੇ ਹੋਏ ਕਲਾਕਾਰ।

ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਕਲਾਕ੍ਰਿਤੀ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਚੱਲ ਰਹੇ ਸਵਰਗੀ ਪ੍ਰੀਤਮ ਸਿੰਘ ਓਬਰਾਏ ਮੈਮੋਰੀਅਲ 15 ਦਿਨਾਂ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਤੀਸਰੇ ਦਿਨ ਦਿੱਲੀ ਦੀ ਸੰਸਥਾ ਡਰਾਮਾਟੂਜੀ ਆਰਟ ਐਂਡ ਕਲਚਰ ਸੋਸਾਇਟੀ ਦੇ ਨਾਟਕ ‘12 ਐਗਰੀਮੈਨ’ ਦਾ ਸਫਲ ਮੰਚਨ ਕਾਲੀਦਾਸ ਆਡੀਟੋਰੀਅਮ ਪਟਿਆਲਾ ਵਿਖੇ ਕੀਤਾ ਗਿਆ।
ਇਸ ਵਿੱਚ ਦਿੱਲੀ ਦੇ ਕਲਾਕਾਰਾਂ ਨੇ ਬਾਖ਼ੂਬੀ ਆਪਣੀਆਂ ਸਾਰੀਆਂ ਭੂਮਿਕਾਵਾਂ ਨੂੰ ਨਿਭਾਅ ਕੇ ਆਪਣੀ ਕਲਾਕਾਰੀ ਦੇ ਜੌਹਰ ਦਿਖਾਏ। ਇਸ ਨਾਟਕ ਦਾ ਨਿਰਦੇਸ਼ਨ ਸੁਨੀਲ ਚੌਹਾਨ ਵੱਲੋਂ ਕੀਤਾ ਗਿਆ ਸੀ। ਨਾਟਕ ਦੀ ਕਹਾਣੀ ਇੱਕ ਲੜਕੇ ਦੇ ਚੱਲ ਰਹੇ ਮੁਕੱਦਮੇ ’ਤੇ ਅਧਾਰਿਤ ਹੈ ਜਿਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਅਦਾਲਤ ਨੇ ਲੜਕੇ ’ਤੇ ਚੱਲ ਰਹੇ ਮੁਕੱਦਮੇ ਦਾ ਇੱਕ ਵਾਰ ਫਿਰ ਤੋਂ ਵਿਚਾਰ ਕਰਨ ਲਈ ਮਾਮਲੇ ਦੀ ਸੁਣਵਾਈ 12 ਲੋਕਾਂ ਦੇ ਜਿਊਰੀ ਦੇ ਹਵਾਲੇ ਕਰ ਦਿੱਤੀ ਅਤੇ ਜਿਸ ਦਾ ਫ਼ੈਸਲਾ ਆਖ਼ਰੀ ਹੋਵੇਗਾ ਪਰ 12 ਵਿੱਚੋਂ ਸਿਰਫ਼ ਇੱਕ ਅਜਿਹਾ ਜੱਜ ਸੀ ਜਿਸ ਨੂੰ ਲੱਗਦਾ ਸੀ ਸ਼ਾਇਦ ਲੜਕਾ ਬੇਕਸੂਰ ਹੈ ਪਰ ਹੌਲੀ-ਹੌਲੀ ਸਭ ਆਪਣਾ ਫ਼ੈਸਲਾ ਬੇਕਸੂਰ ਵਿੱਚ ਬਦਲ ਦਿੰਦੇ ਹਨ ਅਤੇ ਉਸ ਨੇ ਸਾਬਤ ਕੀਤਾ ਕਿ ਅਗਰ ਤੁਸੀਂ ਆਪਣੇ ਸੱਚ ਤੇ ਜ਼ੋਰ ਨਾਲ ਆਪਣੇ ਆਪ ਤੇ ਭਰੋਸਾ ਕਰਦੇ ਹੋ ਤਾਂ ਤੁਹਾਡੀ ਗੱਲ ਸੱਚੀ ਸਾਬਤ ਹੁੰਦੀ ਹੈ ।
ਨਾਟਕ ਵਿੱਚ ਨਿਸ਼ਾਂਤ ਸਿੰਘ, ਅੱਬੀ ਉਦੇਨ ਮਿਸ਼ਰਾ, ਮੁਹੰਮਦ ਅਕੀਬ ਮੁੱਖ ਭੂਮਿਕਾ ਵਿੱਚ ਨਜ਼ਰ ਆਏ। ਉਨ੍ਹਾਂ ਦੇ ਨਾਲ ਹੀ ਗੌਰਵ ਕੁਮਾਰ, ਜਤਿਨ ਕੁਮਾਰ, ਮੁਹੰਮਦ ਅਕਰਮ, ਆਸਿਫ਼ ਅਲੀ, ਰਾਘਵ ਸ਼ਰਮਾ, ਅਹਿਮਦ ਖ਼ਾਨ, ਹਰਸ਼ਿਤ ਸ਼ਰਮਾ, ਪ੍ਰਦੀਪ ਕੁਮਾਰ, ਅਭਿਸ਼ੇਕ ਪਾਂਡੇ, ਹਰਸ਼ ਬੈਜਲ ਸਹਾਇਕ ਭੂਮਿਕਾ ਦੇ ਵਿੱਚ ਨਾਲ ਨਜ਼ਰ ਆਏ। ਨਾਟਕ ਦਾ ਸੰਗੀਤ ਰਤਨਦੀਪ ਆਨੰਦ ਨੇ ਕੀਤਾ ਸੀ ਅਤੇ ਰੌਸ਼ਨੀ ਦਾ ਪ੍ਰਬੰਧ ਸੁਨੀਲ ਚੌਹਾਨ ਨੇ ਖ਼ੁਦ ਕੀਤਾ ਸੀ। ਇਸ ਮੌਕੇ ਨਾਟਕ ਦੇਖਣ ਆਏ ਲੋਕਾਂ ਵਿੱਚ ਦਰਸ਼ਕ, ਥੀਏਟਰ ਪ੍ਰਮੋਟਰ ਅਤੇ ਹੋਰ ਕਾਫ਼ੀ ਲੋਕ ਸ਼ਾਮਲ ਸਨ । ਇਸ ਮੌਕੇ ਕਲਾਕਾਰਾਂ ਦਾ ਮਾਨ ਸਨਮਾਨ ਵੀ ਕੀਤਾ ਗਿਆ। ਸਮਾਗਮ ਵਿੱਚ ਉਚੇਚੇ ਤੌਰ ’ਤੇ ਪ੍ਰਸਿੱਧ ਆਰਕੀਟੈਕਟ ਐੱਲਆਰ ਗੁਪਤਾ ਤੇ ਬਲਕਾਰ ਸਿੰਘ ਸਾਬਕਾ ਆਈਜੀ ਤੋਂ ਇਲਾਵਾ ਡਾ. ਜਸਪਾਲ ਦਿਉਲ ਆਦਿ ਮੌਜੂਦ ਸਨ।

Advertisement

Advertisement
Advertisement