ਦਿੱਲੀ ਵਿੱਚ ਪੁਲਾਂ ਹੇਠ ਰੱਖੇ ਗਮਲਿਆਂ ਵਿਚਲੇ ਪੌਦੇ ਸੁੱਕਣ ਲੱਗੇ
08:50 AM Oct 08, 2023 IST
ਪੱਤਰ ਪ੍ਰੇਰਕ
ਨਵੀਂ ਦਿੱਲੀ , 7 ਅਕਤੂਬਰ
ਲੋਕ ਨਿਰਮਾਣ ਵਿਭਾਗ ਵੱਲੋਂ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਬਣੇ ਫਲਾਈਓਵਰਾਂ ਹੇਠਾਂ ਸੁੰਦਰਤਾ ਵਧਾਉਣ ਲਈ ਲਾਏ ਗਏ ਸਜਾਵਟੀ ਬੂਟੇ ਸੁੱਕ ਗਏ ਹਨ। ਛੋਟੇ ਛੋਟੇ ਪਲਾਸਟਿਕ ਦੇ ਗਮਲਿਆਂ ਵਿੱਚ ਲਾਏ ਗਏ ਪੌਦਿਆਂ ਨੂੰ ਪਤਲੀਆਂ ਪਾਈਪਾਂ ਨਾਲ ਉਪਰੋਂ ਪਾਣੀ ਦਿੱਤੀ ਜਾਂਦੀ ਹੈ ਪਰ ਸਹੀ ਦੇਖਭਾਲ ਨਾ ਹੋਣ ਕਰਕੇ ਇਹ ਪੌਦੇ ਸੁੱਕ ਰਹੇ ਹਨ। ਇਨ੍ਹਾਂ ਗਮਲਿਆਂ ਵਿੱਚ ਜ਼ਿਆਦਾਤਰ ਸਦਾਬਹਾਰ ਪੌਦੇ ਲਾਏ ਗਏ ਸਨ। ਗਮਲਿਆਂ ਵਿੱਚ ਉਪਰਲੀ ਕਤਾਰ ਵਿੱਚ ਪਾਣੀ ਛੱਡਿਆ ਜਾਂਦਾ ਸੀ ਅਤੇ ਹੌਲੀ ਹੌਲੀ ਉਹ ਹੇਠਲੇ ਗਮਲੇ ਤੱਕ ਪਹੁੰਚ ਜਾਂਦਾ ਸੀ। ਕਈ ਗਮਲਿਆਂ ਦੀਆਂ ਪਾਈਪਾਂ ਹੀ ਪੁੱਟੀਆਂ ਗਈਆਂ ਹਨ। ਇਸ ਦੌਰਾਨ ਲੇਖਿਕਾ ਅਮੀਆ ਕੰਵਰ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪੌਦਿਆਂ ਦੀ ਸੰਭਾਲ ਕਰਨੀ ਚਾਹੀਦੀ ਹੈ।
Advertisement
Advertisement