ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਲਵੇ ਦੀਆਂ ਜਾਈਆਂ ਨੇ ਚਮਕਾਇਆ ਇਲਾਕੇ ਦਾ ਨਾਂ

10:52 AM Oct 13, 2023 IST
ਬਰਨਾਲਾ ਵਿੱਚ ਜੱਜ ਬਣੀ ਅੰਜਲੀ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਟਰੈਫ਼ਿਕ ਇੰਸਪੈਕਟਰ ਹਰਵਿੰਦਰ ਸਿੰਘ।

ਮਨੋਜ ਸ਼ਰਮਾ
ਬਠਿੰਡਾ, 12 ਅਕਤੂਬਰ
ਜ਼ਿਲ੍ਹਾ ਬਠਿੰਡਾ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਬੀਤੇ ਦਿਨੀਂ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੀ ਪ੍ਰੀਖਿਆ ’ਚ ਮੱਲਾਂ ਮਾਰਦਿਆਂ ਜ਼ਿਲ੍ਹੇ ਦੀਆਂ ਛੇ ਲੜਕੀਆਂ ਜੱਜ ਬਣ ਗਈਆਂ ਹਨ। ਇਨ੍ਹਾਂ ਵਿੱਚੋਂ ਦੋ ਲੜਕੀਆਂ ਬਠਿੰਡਾ ਦੀਆਂ ਦਿਹਾਤੀ ਮੰਡੀਆਂ- ਗੋਨਿਆਣਾ ਅਤੇ ਰਾਮਾਂ ਮੰਡੀ ਨਾਲ ਸਬੰਧਤ ਹਨ। ਇਨ੍ਹਾਂ ਹੋਣਹਾਰ ਲਾਅ ਵਿਦਿਆਰਥੀਆਂ ਦੀ ਪ੍ਰਾਪਤੀ ’ਤੇ ਪੂਰਾ ਬਠਿੰਡਾ ਖੁਸ਼ੀ ਵਿੱਚ ਖੀਵਾ ਹੈ।
ਜਾਣਕਾਰੀ ਮੁਤਾਬਕ ਬਠਿੰਡਾ ਦੇ ਨਛੱਤਰ ਨਗਰ ਦੇ ਰਹਿਣ ਵਾਲੇ ਸਾਬਕਾ ਪੁਲੀਸ ਮੁਲਾਜ਼ਮ ਭੁਪਿੰਦਰ ਸਿੰਘ ਦੀ ਇਕਲੌਤੀ ਧੀ ਹਰਜੋਬਨਿ ਗਿੱਲ ਕਿਹਾ ਕਿ ਮਾਪੇ ਲੜਕੀਆਂ ਨੂੰ ਆਪਣੇ ਤੋਂ ਬੋਝ ਨਾ ਸਮਝਣ ਕਿਉਂਕਿ ਅਜੋਕੇ ਯੁੱਗ ਵਿੱਚ ਲੜਕੀਆਂ ਨੇ ਆਪਣੇ ਸੁਪਨਿਆਂ ਦੀ ਉਡਾਣ ਭਰੀ ਹੈ। ਨਵੀਂ ਜੱਜ ਬਣੀ ਹਰਜੋਬਨਿ ਗਿੱਲ ਨੇ ਪੰਜਾਬੀ ਟ੍ਰਿਬਿਊਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਮੁੱਢਲੀ ਪੜ੍ਹਾਈ ਬਠਿੰਡਾ ਦੇ ਸੇਂਟ ਜੋਸਫ ਸਕੂਲ ਵਿੱਚੋਂ ਕੀਤੀ ਸੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬ ਸਕੂਲ ਆਫ਼ ਲਾਅ ਵਿੱਚ ਟੌਪ ਕੀਤਾ ਸੀ।ਇਸੇ ਤਰ੍ਹਾਂ ਮੂਨਕ ਗਰਗ ਪੁੱਤਰੀ ਯਸ਼ਪਾਲ ਸਿੰਘ ਬਠਿੰਡਾ ਦੇ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਰਿਜਨਲ ਸੈਂਟਰ ਦੀ ਵਿਦਿਆਰਥਣ ਰਹੀ ਹੈ ਜਿਸ ਨੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਮੂਨਕ ਗਰਗ ਦੀ ਪ੍ਰਾਪਤੀ ’ਤੇ ਪੰਜਾਬੀ ’ਵਰਸਿਟੀ ਦੇ ਰਿਜਨਲ ਸੈਂਟਰ ਦੇ ਡਾਇਰੈਕਟਰ ਡਾ. ਜਸਵੀਰ ਸਿੰਘ ਹੁੰਦਲ ਅਤੇ ਲਾਅ ਵਿਭਾਗ ਦੇ ਮੁਖੀ ਡਾ. ਅਨੁਪਮ ਆਹਲੂਵਾਲੀਆ ਨੇ ਖੁਸ਼ੀ ਜ਼ਾਹਰ ਕੀਤੀ ਹੈ। ਇਸੇ ਤਰ੍ਹਾਂ ਮੋਹਨਿੀ ਗੋਇਲ ਪੁੱਤਰੀ ਸੁਸ਼ੀਲ ਗੋਇਲ ਨੇ ਪ੍ਰੀਖਿਆ ਵਿੱਚੋਂ 46ਵਾਂ ਰੈਂਕ ਪ੍ਰਾਪਤ ਕਰ ਕੇ ਦਿਹਾਤੀ ਮੰਡੀ ਦਾ ਨਾਂ ਰੋਸ਼ਨ ਕੀਤਾ ਹੈ। ਇਸੇ ਤਰ੍ਹਾਂ ਨਵਕਰਨ ਕੌਰ ਪੁੱਤਰੀ ਹਰਭਜਨ ਸਿੰਘ ਜੋਗਾ, ਅਸਮਿਤਾ ਰੋਮਾਣਾ ਪੁੱਤਰੀ ਨਵਜੋਤ ਰੋਮਾਣਾ, ਜਸਨਪ੍ਰੀਤ ਕੌਰ ਪੁੱਤਰੀ ਸਤਵਿੰਦਰ ਸਿੰਘ ਨੇ ਬਠਿੰਡਾ ਦਾ ਨਾਂ ਰੋਸ਼ਨ ਕੀਤਾ ਹੈ। ਇਸ ਪ੍ਰਾਪਤੀ ’ਤੇ ਬਾਰ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਰੋਹਿਤ ਰੋਮਾਣਾ ਨੇ ਬਾਰ ਕੌਂਸਲ ਬਠਿੰਡਾ ਵੱਲੋਂ ਵਧਾਈ ਦਿੱਤੀ ਹੈ।

Advertisement

 

ਤਿੰਨ ਜੱਜ ਚੁਣੇ ਜਾਣ ’ਤੇ ਬਲਾਕ ਭੀਖੀ ਵਾਸੀ ਬਾਗ਼ੋ-ਬਾਗ਼

ਭੀਖੀ (ਕਰਨ ਭੀਖੀ): ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਪੰਜਾਬ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਦੇ ਨਤੀਜਿਆਂ ਵਿੱਚ ਕਸਬਾ ਭੀਖੀ ਬਲਾਕ ਦੇ ਤਿੰਨ ਹੋਣਹਾਰ ਨੌਜਵਾਨਾਂ- ਗੌਰਵ ਮਿੱਤਲ ਪੁੱਤਰ ਰਜਿੰਦਰ ਮਿੱਤਲ ਭੀਖੀ, ਪ੍ਰਿਅੰਕਾ ਰਾਣੀ ਪੁੱਤਰੀ ਤਰਸੇਮ ਚੰਦ ਵਾਸੀ ਖੀਵਾ ਕਲਾਂ ਅਤੇ ਹਰਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਹੋਡਲਾ ਕਲਾਂ ਨੇ ਇਹ ਵੱਕਾਰੀ ਪ੍ਰੀਖਿਆ ਪਾਸ ਕਰ ਕੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ। ਇਲਾਕਾ ਵਾਸੀ ਵੀ ਇਸ ਪ੍ਰਾਪਤੀ ’ਤੇ ਫਖ਼ਰ ਮਹਿਸੂਸ ਕਰ ਰਹੇ ਹਨ। ਗੌਰਵ ਮਿੱਤਲ ਦੇ ਪਿਤਾ ਸਮਾਜਸੇਵੀ ਰਜਿੰਦਰ ਮਿੱਤਲ ਨੇ ਕਿਹਾ ਕਿ ਸੰਘਰਸ਼ ਕਰਨ ਨਾਲ ਸਾਰੀਆਂ ਔਕੜਾਂ ਦੂਰ ਹੋ ਜਾਂਦੀਆਂ ਹਨ, ਕਦੇ ਵੀ ਸਾਨੂੰ ਹਾਰ ਨਹੀਂ ਮੰਨਣੀ ਚਾਹੀਦੀ।

Advertisement

ਟਰੈਫਿਕ ਪੁਲੀਸ ਮੁਲਾਜ਼ਮ ਬਲਕਾਰ ਸਿੰਘ ਦੀ ਧੀ ਅੰਜਲੀ ਕੌਰ ਬਣੀ ਜੱਜ

ਬਰਨਾਲਾ (ਰਵਿੰਦਰ ਰਵੀ): ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੀਸੀਐੱਸ (ਜੁਡੀਸ਼ਲ) ਇਮਤਿਹਾਨ ਪਾਸ ਕਰਨ ਵਾਲੀਆਂ ਬਰਨਾਲਾ ਦੀਆਂ ਧੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਬਰਨਾਲਾ ਦੀਆਂ ਦੋ ਹੋਣਹਾਰ ਧੀਆਂ ਅੰਜਲੀ ਕੌਰ ਤੇ ਕਿਰਨਜੀਤ ਕੌਰ ਨੇ ਇਹ ਵੱਕਾਰੀ ਇਮਤਿਹਾਨ ਪਾਸ ਕਰਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਮਲਿਕ ਨੇ ਪੁਲੀਸ ਮੁਲਾਜ਼ਮ ਦੀ ਜੱਜ ਬਣੀ ਧੀ ਅੰਜਲੀ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਸ ਦੇ ਪਿਤਾ ਬਲਕਾਰ ਸਿੰਘ ਨੇ ਫੌਜ ’ਚ ਦੇਸ਼ ਦੀ ਸੇਵਾ ਕਰ ਕੇ ਕਈ ਮੈਡਲ ਪ੍ਰਾਪਤ ਕੀਤੇ ਹਨ ਅਤੇ ਹੁਣ ਟਰੈਫ਼ਿਕ ਪੁਲੀਸ ’ਚ ਬਤੌਰ ਹੌਲਦਾਰ ਵਜੋਂ ਵਧੀਆਂ ਸੇਵਾਵਾਂ ਨਿਭਾਅ ਰਹੇ ਹਨ। ਟਰੈਫ਼ਿਕ ਪੁਲੀਸ ਦੇ ਇੰਚਾਰਜ ਇੰਸਪੈਕਟਰ ਹਰਵਿੰਦਰ ਸਿੰਘ ਨੇ ਜੱਜ ਬਣੀ ਧੀ ਅੰਜਲੀ ਕੌਰ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਕਿਹਾ ਕਿ ਹੌਲਦਾਰ ਬਲਕਾਰ ਸਿੰਘ ਨੇ ਆਪਣੀ ਜ਼ਿੰਦਗੀ ਦੇ ਅਹਿਮ ਦਿਨ ਦੇਸ਼ ਦੀ ਸੁਰੱਖਿਆ ਲਈ ਭਾਰਤੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਕੇ ਕਈ ਮੈਡਲ ਪ੍ਰਾਪਤ ਕੀਤੇ ਹਨ।

ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ

ਜਸਪ੍ਰੀਤ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਪਰਿਵਾਰਕ ਮੈਂਬਰ ਤੇ ਹੋਰ।

ਸ੍ਰੀ ਮੁਕਤਸਰ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੇ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 7 ਦੇ ਨੇੜੇ ਰਹਿਣ ਵਾਲੇ ਨਗਰ ਕੌਂਸਲ ’ਚ ਜੂਨੀਅਰ ਅਸਿਸਟੈਂਟ ਵਜੋਂ ਕੰਮ ਕਰ ਰਹੇ ਗੁਰਦੀਪ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਮੁਕਤਸਰ ਦਾ ਨਾਮ ਰੋਸ਼ਨ ਕੀਤਾ ਹੈ। ਜਸਪ੍ਰੀਤ ਸਿੰਘ ਧਾਲੀਵਾਲ ਦਾ ਪੰਜਾਬ ’ਚੋਂ ਦਸਵਾਂ ਥਾਂ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਤਰਨ ਤਾਰਨ ਸ਼ਹਿਰ ਦੇ ਰਹਿਣ ਵਾਲੇ ਆਪਣੇ ਦੋਸਤ ਨਵਬੀਰ ਸਿੰਘ ਨਾਲ ਇਕੱਠਿਆਂ ਪੜ੍ਹਾਈ ਕੀਤੀ ਤੇ ਹੁਣ ਦੋਵੇਂ ਹੀ ਜੱਜ ਬਣ ਗਏ ਹਨ| ਜਸਪ੍ਰੀਤ ਨੇ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਅਤੇ ਅਧਿਆਪਕਾਂ ਨੂੰ ਦਿੱਤਾ ਹੈ| ਇਸ ਮੌਕੇ ਜਸਪ੍ਰੀਤ ਸਿੰਘ ਧਾਲੀਵਾਲ ਦੇ ਦੋਸਤਾਂ ਅੰਮ੍ਰਿਤਪਾਲ ਸਿੰਘ ਬੱਬੂ, ਜਸਦੀਪ ਸਿੰਘ, ਮੰਗਲਜੀਤ ਸਿੰਘ, ਵਤਨ ਬਰਾੜ, ਕੇਵੀ ਭੁੱਲਰ ਆਦਿ ਨੇ ਵੀ ਉਸਦੀ ਇਸ ਉਪਲਬਧੀ ’ਤੇ ਖੁਸ਼ੀ ਜ਼ਾਹਰ ਕਰਦਿਆਂ ਵਧਾਈ ਦਿੱਤੀ ਤੇ ਜਸਪ੍ਰੀਤ ਦਾ ਮੂੰਹ ਮਿੱਠਾ ਕਰਵਾਇਆ।

Advertisement