For the best experience, open
https://m.punjabitribuneonline.com
on your mobile browser.
Advertisement

ਅੱਗ ਲੱਗਣ ਕਾਰਨ ਤੂੜੀ ਦੇ ਕੁੱਪ ਸੜੇ; ਲੱਖਾਂ ਰੁਪਏ ਦਾ ਨੁਕਸਾਨ

07:23 AM May 04, 2024 IST
ਅੱਗ ਲੱਗਣ ਕਾਰਨ ਤੂੜੀ ਦੇ ਕੁੱਪ ਸੜੇ  ਲੱਖਾਂ ਰੁਪਏ ਦਾ ਨੁਕਸਾਨ
ਪਿੰਡ ਆਲੋਅਰਖ ਵਿੱਚ ਅੱਗ ਨੂੰ ਬੁਝਾਉਂਦੇ ਹੋਏ ਪਿੰਡ ਵਾਸੀ।
Advertisement

ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 3 ਮਈ
ਇੱਥੋਂ ਥੋੜ੍ਹੀ ਦੂਰ ਪਿੰਡ ਸ਼ੇਖਪੁਰ ਜਾਗੀਰ ਵਿੱਚ ਤੂੜੀ ਦੇ ਕੁੱਪਾਂ ਨੂੰ ਅੱਗ ਲੱਗ ਗਈ ਜਿਸ ਨਾਲ ਕਿਸਾਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ।
ਜਾਣਕਾਰੀ ਅਨੁਸਾਰ ਬੀਤੇ ਦਿਨ ਦੁਪਹਿਰ ਦੇ ਸਮੇਂ ਸੁਬੇਗ ਸਿੰਘ ਵਿਰਕ ਤੇ ਕਮਲ ਦੇ ਫਾਰਮ ਹਾਊਸ ’ਤੇ ਤੂੜੀ ਦੇ ਬੰਨ੍ਹੇ ਕੁੱਪਾਂ ਨੂੰ ਅੱਗ ਲੱਗ ਗਈ ਜਿਸ ਨਾਲ ਤੂੜੀ ਦੇ 4-5 ਕੁੱਪ ਜਿਨ੍ਹਾਂ ਵਿੱਚ ਲਗਭਗ 30-35 ਟਰਾਲੀਆਂ ਤੂੜੀ ਦੀਆਂ ਸਨ, ਅੱਗ ਦੀ ਭੇਟ ਚੜ੍ਹ ਗਈਆਂ।
ਅੱਗ ਲੱਗਣ ਦੀ ਖਬਰ ਸੁਣਦਿਆਂ ਹੀ ਪਿੰਡ ਦੇ ਲੋਕ ਬਾਹਰ ਨਿਕਲ ਆਏ ਜਿਨ੍ਹਾਂ ਨੇ ਪਾਣੀ ਅਤੇ ਹੋਰ ਸਾਧਨਾਂ ਰਾਹੀਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਹਵਾ ਤੇਜ਼ ਹੋਣ ਕਰਕੇ ਅੱਗ ਕਾਬੂ ਨਹੀਂ ਸੀ ਆ ਰਹੀ ਤਾਂ ਫਿਰ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਜਿਸ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਅੱਗ ਕਾਰਨ ਫਾਰਮ ਹਾਊਸ ’ਤੇ ਪਿਆ ਹੋਰ ਵੀ ਸਾਮਾਨ ਸੜ ਗਿਆ ਜਿਸ ਨਾਲ ਸੁਬੇਗ ਸਿੰਘ ਵਿਰਕ ਅਤੇ ਕਮਲ ਦਾ ਲਗਭਗ ਡੇਢ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਕੀਤੀ।

Advertisement

ਆਲੋਅਰਖ ਵਿੱਚ 12 ਏਕੜ ਕਣਕ ਦਾ ਨਾੜ ਸੜਿਆ

ਭਵਾਨੀਗੜ੍ਹ (ਪੱਤਰ ਪ੍ਰੇਰਕ): ਇੱਥੋਂ ਨੇੜਲੇ ਪਿੰਡ ਆਲੋਅਰਖ ਵਿੱਚ ਅੱਜ ਤੂੜੀ ਕਰਨ ਸਮੇਂ ਮਸ਼ੀਨ ਦੇ ਚੰਗਿਆੜਿਆਂ ਤੋਂ ਅੱਗ ਲੱਗਣ ਕਾਰਨ 12 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸੁੱਖਾ ਅਤੇ ਆਪ ਆਗੂ ਗੁਰਪ੍ਰੀਤ ਸਿੰਘ ਆਲੋਅਰਖ ਨੇ ਦੱਸਿਆ ਕਿ ਪਿੰਡ ਦੇ ਨੇੜਲੇ ਖੇਤਾਂ ਵਿੱਚ ਤੂੜੀ ਕਰਨ ਸਮੇਂ ਮਸ਼ੀਨ ਦੇ ਚੰਗਿਆੜਿਆਂ ਤੋਂ ਨਾੜ ਨੂੰ ਅੱਗ ਲੱਗ ਗਈ। ਅੱਗ ਦਾ ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਵੱਲੋਂ ਖੇਤਾਂ ਵਿੱਚ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਅਦ ਵਿੱਚ ਅੱਗ ਬੁਝਾਊ ਗੱਡੀ ਨੇ ਲੋਕਾਂ ਦੀ ਮੱਦਦ ਨਾਲ ਅੱਗ ਉਤੇ ਕਾਬੂ ਪਾ ਲਿਆ। ਉਨ੍ਹਾਂ ਦੱਸਿਆ ਕਿ ਅੱਗ ਨਾਲ ਬਲਵਿੰਦਰ ਸਿੰਘ ਨਿੱਕਾ, ਪੱਪੀ ਮੈਂਬਰ ਅਤੇ ਕੁਲਵਿੰਦਰ ਸਿੰਘ ਫੌਜੀ ਦਾ 12 ਏਕੜ ਕਣਕ ਦਾ ਨਾੜ ਸੜ ਗਿਆ।

ਅੱਗ ਲੱਗਣ ਕਾਰਨ 40 ਏਕੜ ਨਾੜ ਸੜਿਆ

ਅਮਰਗੜ੍ਹ (ਰਾਜਿੰਦਰ ਜੈਦਕਾ): ਮੂਲਾਬੱਧਾ ਰੋਡ ਉੱਪਰ ਗੁਦਾਮਾਂ ਪਿੱਛੇ ਕਣਕ ਦੀ ਨਾੜ ਨੂੰ ਅੱਗ ਲੱਗਣ ਕਾਰਨ ਕਿਸਾਨ ਬਿੱਕਰ ਸਿੰਘ, ਗੁਰਚਰਨ ਸਿੰਘ ਟੋਹੜਾ, ਬਿੱਕਰ ਸਿੰਘ ਆਦਿ ਦਾ ਤਕਰੀਬਨ 40 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਕਿਸਾਨਾਂ ਨੇ ਆਪਣੇ ਟਰੈਕਟਰਾਂ ਪਿੱਛੇ ਹਲ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਗੁਦਾਮਾਂ ਦੀ ਲੇਬਰ ਨੇ ਵੀ ਦਰੱਖਤ ਦੀਆਂ ਟਾਹਣੀਆਂ ਨਾਲ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਆਖਰ ਫਾਇਰ ਬ੍ਰਿਗੇਡ ਨਾਲ ਮੌਕੇ ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।

Advertisement
Author Image

sukhwinder singh

View all posts

Advertisement
Advertisement
×