For the best experience, open
https://m.punjabitribuneonline.com
on your mobile browser.
Advertisement

ਸ਼ਿਵਲਿੰਗ ਦੀ ਭੰਨ ਤੋੜ ਕਰਨ ਵਾਲਿਆਂ ਦੀਆਂ ਤਸਵੀਰਾਂ ਨਸ਼ਰ

10:43 AM Aug 20, 2024 IST
ਸ਼ਿਵਲਿੰਗ ਦੀ ਭੰਨ ਤੋੜ ਕਰਨ ਵਾਲਿਆਂ ਦੀਆਂ ਤਸਵੀਰਾਂ ਨਸ਼ਰ
ਖੰਨਾ ਪੁਲੀਸ ਵੱਲੋਂ ਮੰਦਰ ਵਿੱਚ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀਆਂ ਜਨਤਕ ਕੀਤੀਆਂ ਤਸਵੀਰਾਂ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 19 ਅਗਸਤ
ਇਥੋਂ ਦੇ ਪ੍ਰਾਚੀਨ ਸ਼ਿਵਪੁਰੀ ਮੰਦਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੇ ਸ਼ਿਵਲਿੰਗ ਦੀ ਭੰਨਤੋੜ ਕਰਨ ਵਾਲੇ ਕਥਿਤ ਦੋਸ਼ੀਆਂ ਦੀ ਪੁਲੀਸ ਨੇ ਤਸਵੀਰਾਂ ਜਾਰੀ ਕੀਤੀਆਂ ਹਨ। ਕਥਿਤ ਦੋਸ਼ੀਆਂ ਨੇ ਲੰਘੀ 15 ਅਗਸਤ ਨੂੰ ਸਵੇਰੇ ਤੜਕੇ ਮੰਦਰ ’ਚੋਂ ਜਿੱਥੇ ਲੱਖਾਂ ਰੁਪਏ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਸਨ, ਉਥੇ ਹੀ ਪਵਿੱਤਰ ਸ਼ਿਵਲਿੰਗ ਨੂੰ ਵੀ ਖੰਡਿਤ ਕੀਤਾ ਸੀ, ਜਿਸ ਦੇ ਰੋਸ ਵਜੋਂ ਸਮੂਹ ਸ਼ਹਿਰ ਵਾਸੀਆਂ ਨੇ ਅਰੋਪੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜੀ.ਟੀ ਰੋਡ ਜਾਮ ਕੀਤਾ ਸੀ। ਇਸ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਤੋਂ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ। ਇਸ ਮੌਕੇ ਡੀਆਈਜੀ ਲੁਧਿਆਣਾ ਧੰਨਪ੍ਰੀਤ ਕੌਰ ਨੇ ਧਰਨਾਕਾਰੀਆਂ ਨੂੰ ਐਤਵਾਰ 18 ਅਗਸਤ ਤੱਕ ਮਾਮਲੇ ਨੂੰ ਹੱਲ ਕਰਨ ਦਾ ਸਮਾਂ ਮੰਗਿਆ ਸੀ, ਜਿਸ ਸਬੰਧੀ ਅੱਜ ਖੰਨਾ ਪੁਲਿਸ ਨੇ ਦੋਸ਼ੀਆਂ ਦੀਆਂ ਸੀਸੀਟੀਵੀ ਤਸਵੀਰਾਂ ਜਨਤਕ ਕਰਦਿਆਂ ਕਿਹਾ ਕਿ ਸ਼ਿਵਪੁਰੀ ਮੰਦਰ ਖੰਨਾ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਪੁਲਿਸ ਨੂੰ ਲੋੜੀਂਦੇ ਹਨ, ਇਨ੍ਹਾਂ ਦੀ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਜਿਸ ਨੂੰ ਖੰਨਾ ਪੁਲੀਸ ਵਲੋਂ ਵੱਡਾ ਇਨਾਮ ਵੀ ਦਿੱਤਾ ਜਾਵੇਗਾ। ਜੇਕਰ ਕਿਸੇ ਨੂੰ ਵੀ ਇਨ੍ਹਾਂ ਵਿਅਕਤੀਆਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਤੁਰੰਤ ਥਾਣਾ ਸਿਟੀ ਖੰਨਾ -1 ਦੇ ਐਸਐਚਓ ਅਸ਼ੋਕ ਕੁਮਾਰ, (85269-00007), ਡੀਐਸਪੀ ਖੰਨਾ ਅੰਮ੍ਰਿਤਪਾਲ ਸਿੰਘ (75082-00111), ਡੀਐਸਪੀ (ਆਈ) ਤਰਲੋਚਨ ਸਿੰਘ (98726-93808) ਅਤੇ ਐਸ ਪੀ (ਆਈ) ਖੰਨਾ ਸੌਰਵ ਜਿੰਦਲ (98888-50628) ਨਾਲ ਸਾਂਝੀ ਕੀਤੀ ਜਾਵੇ, ਜਿਸ ਨੂੰ ਗੁਪਤ ਰੱਖਿਆ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement