ਪਾਣੀ ਲਾਉਣ ਗਏ ਵਿਅਕਤੀ ਦੀ ਕਰੰਟ ਲੱਗਣ ਕਾਰਨ ਮੌਤ
06:00 AM Nov 26, 2024 IST
Advertisement
ਹਰਜੀਤ ਸਿੰਘ
ਖਨੌਰੀ, 25 ਨਵੰਬਰ
ਇੱਥੋਂ ਨੇੜਲੇ ਪਿੰਡ ਸ਼ੇਰਗੜ੍ਹ ਵਿੱਚ ਬੀਤੀ ਸ਼ਾਮ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬੀਰਾ ਰਾਮ ਪੁੱਤਰ ਮੰਗੂ ਰਾਮ (73) ਵਾਸੀ ਸ਼ੇਰਗੜ੍ਹ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਬੀਰਾਰਾਮ ਪੁੱਤਰ ਮੰਗੂ ਰਾਮ ਨੇ ਖੇਤ ਵਿੱਚ ਕਣਕ ਨੂੰ ਪਾਣੀ ਲਗਾਉਣ ਗਿਆ ਸੀ ਅਤੇ ਸ਼ਾਮ ਸਮੇਂ ਟਰਾਂਸਫਾਰਮਰ ਦੇ ਨਾਲ ਬਲਬ ਜਗਾਉਣ ਲੱਗਿਆ ਤਾਂ ਉਸ ਨੂੰ ਕਰੰਟ ਲੱਗ ਗਿਆ। ਉਸ ਦਾ ਪੁੱਤਰ ਰਜਿੰਦਰ ਕੁਮਾਰ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਾਣਕਾਰੀ ਅਨੁਸਾਰ ਪੁਲੀਸ ਨੇ ਰਜਿੰਦਰ ਕੁਮਾਰ ਦੇ ਬਿਆਨ ਦੇ ਆਧਾਰ ’ਤੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
Advertisement
Advertisement
Advertisement