For the best experience, open
https://m.punjabitribuneonline.com
on your mobile browser.
Advertisement

ਵੋਟ ਪਾਉਣ ਵਾਲੇ ਵਿਅਕਤੀ ਨੂੰ ਮਿਲੇਗੀ ਖਾਣ-ਪੀਣ ਦੀਆਂ ਵਸਤਾਂ ’ਚ ਛੋਟ

06:35 AM Apr 19, 2024 IST
ਵੋਟ ਪਾਉਣ ਵਾਲੇ ਵਿਅਕਤੀ ਨੂੰ ਮਿਲੇਗੀ ਖਾਣ ਪੀਣ ਦੀਆਂ ਵਸਤਾਂ ’ਚ ਛੋਟ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 18 ਅਪਰੈਲ
ਲੋਕ ਸਭਾ ਚੋਣਾਂ ਵਿੱਚ ਵੋਟ ਪ੍ਰਤੀਸ਼ਤ ਵਧਾਉਣ ਲਈ ਜਾਰੀ ਉਪਰਾਲਿਆਂ ਦੀ ਕੜੀ ਵਜੋਂ ਪਟਿਆਲਾ ਦੀ ਹੋਟਲ ਐਸੋਸੀਏਸ਼ਨ ਨੇ ਵੋਟ ਪਾਉਣ ਵਾਲੇ ਹਰ ਜ਼ਿੰਮੇਵਾਰ ਨਾਗਰਿਕ ਨੂੰ ਖਾਣ-ਪੀਣ ਦੀਆਂ ਵਸਤਾਂ ਵਿੱਚ 25 ਫ਼ੀਸਦੀ ਛੋਟ ਦੇਣ ਦਾ ਫ਼ੈਸਲਾ ਕੀਤਾ ਹੈ।
ਪਟਿਆਲਾ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਵਾਲੀਆ ਨੇ ਐਸੋਸੀਏਸ਼ਨ ਦੀ ਤਰਫ਼ੋਂ ਸਾਰੇ ਵੋਟਰਾਂ ਨੂੰ ਵੋਟ ਭੁਗਤਾਉਣ ਉਪਰੰਤ ਇਹ ਵਿਸ਼ੇਸ਼ ਛੋਟ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਨਾਮੀ ਹੋਟਲਾਂ, ਜਿਨ੍ਹਾਂ ਵਿਚ ਮੋਟਲ ਸਨਰਾਈਜ਼, ਹੋਟਲ ਗੁਡਵਿਨ, ਕਲੈਰੀਅਨ ਇਨ, ਢਿੱਲੋਂ ਰੈਜ਼ੀਡੈਂਸੀ, ਨਰਾਇਣ ਕੰਟੀਨੈਂਟਲ, ਗ੍ਰੈਂਡ ਪਾਰਕ, ਅਜੂਬਾ ਰੈਜ਼ੀਡੈਂਸੀ, ਰਾਇਲ ਕੈਸਲ, ਫਲਾਈ ਓਵਰ ਹੋਟਲ, ਕਾਰਨਰ ਹੋਟਲ, ਲੈਜ਼ੀਜ਼ ਹੋਟਲ, ਇਕਬਾਲ ਇਨ, ਹੋਟਲ ਐਚਡੀ, ਉਤਮ ਰੈਜ਼ੀਡੈਂਸੀ, ਹੋਟਲ ਰਣਜੀਤ, ਐਮਜੀ 64 ਅਤੇ ਕਲੱਬ ਸੋਲ਼ਾਂ ਵਿਚ ਵੋਟਰ ਇਸ ਛੋਟ ਦਾ ਲਾਭ ਆਪਣੀ ਉਂਗਲ ’ਤੇ ਲੱਗੇ ਵੋਟ ਸਿਆਹੀ ਦੇ ਨਿਸ਼ਾਨ ਨੂੰ ਦਿਖਾ ਕੇ ਲੈ ਸਕਦੇ ਹਨ। ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਪ੍ਰੋ.ਐਸ.ਰੇਖੀ ਨੇ ਇਸ ਉਪਰਾਲੇ ਦਾ ਧੰਨਵਾਦ ਕੀਤਾ ਹੈ।

Advertisement

Advertisement
Author Image

joginder kumar

View all posts

Advertisement
Advertisement
×