ਸ਼ਾਹਰੁਖ਼ ਨੂੰ ਧਮਕੀ ਦੇਣ ਵਾਲੇ ਨੇ ਆਨਲਾਈਨ ਲੱਭੇ ਸਨ ਵੇਰਵੇ
07:03 AM Nov 22, 2024 IST
Advertisement
ਮੁੰਬਈ: ਅਦਾਕਾਰ ਸ਼ਾਹਰੁਖ਼ ਖ਼ਾਨ ਨੂੰ ਜਬਰੀ ਵਸੂਲੀ ਅਤੇ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਰਾਏਪੁਰ ਦੇ ਵਕੀਲ ਫੈਜ਼ਾਨ ਖ਼ਾਨ ਨੇ ਅਦਾਕਾਰ ਅਤੇ ਉਸ ਦੇ ਪਰਿਵਾਰ ਦੇ ਸੰਵੇਦਨਸ਼ੀਲ ਸੁਰੱਖਿਆ ਵੇਰਵੇ ਹਾਸਲ ਕਰਨ ਲਈ ਆਨਲਾਈਨ ਖੋਜ ਕੀਤੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਜਾਨੋਂ ਮਾਰਨ ਦੀ ਧਮਕੀ ਦੇਣ ਅਤੇ ਫਿਰੌਤੀ ਵਜੋਂ 50 ਲੱਖ ਰੁਪਏ ਦੀ ਮੰਗ ਕਰਨ ਤੋਂ ਪਹਿਲਾਂ ਫੈਜ਼ਾਨ ਨੇ ਸ਼ਾਹਰੁਖ਼ ਖ਼ਾਨ ਤੇ ਬੇਟੇ ਆਰੀਅਨ ਖ਼ਾਨ ਦੇ ਸੁਰੱਖਿਆ ਵੇਰਵਿਆਂ ਅਤੇ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਵੱਡੇ ਪੱਧਰ ’ਤੇ ਆਨਲਾਈਨ ਖੋਜ ਕੀਤੀ ਸੀ। ਬਾਂਦਰਾ ਪੁਲੀਸ ਦੀ ਜਾਂਚ ਟੀਮ ਨੇ ਫੈਜ਼ਾਨ ਦੇ ਦੂਜੇ ਮੋਬਾਈਲ ਫੋਨ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਬਾਅਦ ਇਹ ਖੁਲਾਸਾ ਕੀਤਾ ਹੈ। ਫੈਜ਼ਾਨ ਦਸ ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਹੈ ਅਤੇ ਪੁੱਛ ਪੜਤਾਲ ਦੌਰਾਨ ਉਹ ਜਾਣਕਾਰੀ ਇਕੱਠੀ ਕਰਨ ਪਿੱਛੇ ਆਪਣੇ ਮਕਸਦ ਬਾਰੇ ਗੋਲ-ਮੋਲ ਜਵਾਬ ਦੇ ਰਿਹਾ ਹੈ। -ਆਈਏਐੱਨਐੱਸ
Advertisement
Advertisement
Advertisement