ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਕਜਾ ਮੁੰਡੇ ਦੇ ਹਾਰਨ ’ਤੇ ਮਰਨ ਦਾ ਦਾਅਵਾ ਕਰਨ ਵਾਲੇ ਵਿਅਕਤੀ ਦੀ ਬੱਸ ਹਾਦਸੇ ਵਿੱਚ ਮੌਤ

07:55 AM Jun 10, 2024 IST

ਲਾਤੂਰ, 9 ਜੂਨ
ਭਾਜਪਾ ਆਗੂ ਪੰਕਜਾ ਮੁੰਡੇ ਦੇ ਬੀੜ ਤੋਂ ਹਾਰਨ ’ਤੇ ਮਰਨ ਦਾ ਦਾਅਵਾ ਕਰਨ ਵਾਲੇ 38 ਸਾਲਾ ਟਰੱਕ ਚਾਲਕ ਦੀ ਸ਼ੁੱਕਰਵਾਰ ਨੂੰ ਇਕ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪੁਲੀਸ ਨੂੰ ਸ਼ੱਕ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ। ਇਹ ਹਾਦਸਾ ਅਹਿਮਦਪੁਰ-ਅੰਧੇਰੀ ਰੋਡ ’ਤੇ ਬੋਰਗਾਓਂ ਪਾਟੀ ਨੇੜੇ ਰਾਤ ਕਰੀਬ 9 ਵਜੇ ਵਾਪਰਿਆ। ਪੀੜਤ ਦੀ ਪਛਾਣ ਲਾਤੂਰ ਦੇ ਅਹਿਮਦਪੁਰ ਵਿੱਚ ਪੈਂਦੇ ਯੈਸਤਰ ਇਲਾਕੇ ਦੇ ਵਸਨੀਕ ਸਚਿਨ ਕੋਂਡਿਬਾ ਮੁੰਡੇ (38) ਵਜੋਂ ਹੋਈ ਹੈ। ਕਿੰਗਾਓਂ ਪੁਲੀਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੱਸ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਹਾਦਸਾ ਉਸ ਵੇਲੇ ਵਾਪਰਿਆ ਸੀ ਜਦੋਂ ਬੱਸ ਰਾਤ ਦੇ ਠਹਿਰਾਅ ਵਾਸਤੇ ਯੇਲਦਰਵਾੜੀ, ਬੋਰਗਾਓਂ ਪਾਟੀ ਵਿੱਚ ਰੁਕੀ। ਜਦੋਂ ਬੱਸ ਪਿੱਛੇ ਮੁੜ ਰਹੀ ਸੀ ਤਾਂ ਸਚਿਨ ਦੀ ਇਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਚਿਨ ਨੇ ਇਕ ਵੀਡੀਓ ਨਸ਼ਰ ਕਰਕੇ ਦਾਅਵਾ ਕੀਤਾ ਸੀ ਕਿ ਜੇ ਪੰਕਜਾ ਮੁੰਡੇ ਚੋਣਾਂ ਵਿੱਚ ਹਾਰ ਜਾਂਦੇ ਹਨ ਤਾਂ ਉਹ ਵੀ ਜ਼ਿੰਦਾ ਨਹੀਂ ਰਹੇਗਾ। ਲੋਕ ਸਭਾ ਚੋਣਾਂ ਵਿੱਚ ਪੰਕਜਾ ਮੁੰਡੇ ਬੀੜ ਤੋਂ ਕਾਂਗਰਸੀ ਉਮੀਦਵਾਰ ਬਜਰੰਗ ਸੋਨਵਾਨੇ ਤੋਂ 6553 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ। -ਪੀ

Advertisement

Advertisement