For the best experience, open
https://m.punjabitribuneonline.com
on your mobile browser.
Advertisement

ਦੁਕਾਨਦਾਰ ਦੀ ਕੁੱਟਮਾਰ ਕਰਨ ਵਾਲਾ ਕਾਬੂ

08:07 AM Apr 26, 2024 IST
ਦੁਕਾਨਦਾਰ ਦੀ ਕੁੱਟਮਾਰ ਕਰਨ ਵਾਲਾ ਕਾਬੂ
Advertisement

ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਅਪਰੈਲ
ਥਾਣਾ ਡਿਵੀਜ਼ਨ ਨੰਬਰ-1 ਦੀ ਪੁਲੀਸ ਨੇ ਇੱਕ ਦੁਕਾਨਦਾਰ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਇੰਚਾਰਜ ਮਨਿੰਦਰ ਕੌਰ ਨੇ ਦੱਸਿਆ ਕਿ ਨਿਊ ਦੀਪ ਨਗਰ ਵਾਸੀ ਸ਼ਿਵਮ ਮਲਹੋਤਰਾ ਦੀ ਦੁਕਾਨ ਅਕਾਲਗੜ੍ਹ ਮਾਰਕੀਟ ਵਿੱਚ ਹੈ। ਉਸ ਨੇ ਆਪਣੀ ਦੁਕਾਨ ਲਈ ਕਰਨਵੀਰ ਸਿੰਘ ਜੋਲੀ (ਸ਼ੈਰੀ) ਪਾਸੋਂ ਰੈਡੀਮੇਡ ਕੱਪੜੇ ਦਾ ਇੱਕ ਬੋਰਾ ਮੰਗਵਾਇਆ ਸੀ। ਮਾਲ ਦੇਰ ਸ਼ਾਮ ਆਇਆ ਸੀ ਜਿਸ ਕਾਰਨ ਉਹ ਮਾਲ ਚੈੱਕ ਨਹੀਂ ਕਰ ਸਕਿਆ। ਅਗਲੇ ਦਿਨ ਸਵੇਰੇ ਉਸ ਨੇ ਜਦੋਂ ਮਾਲ ਚੈੱਕ ਕੀਤਾ ਤਾਂ ਮਾਲ ਘੱਟ ਸੀ। ਜਿਸ ’ਤੇ ਉਸ ਨੇ ਕਰਨਵੀਰ ਨੂੰ ਫੋਨ ਕਰਕੇ ਘੱਟ ਮਾਲ ਨਿਕਲਣ ਬਾਰੇ ਜਾਣਕਾਰੀ ਦਿੱਤੀ।‌ ਇਸ ਤੋਂ ਬਾਅਦ ਉਸ ਨੇ ਗੁੱਸੇ ਵਿੱਚ ਆ ਕੇ ਕੜਵਲ ਨਾਮ ਦੇ ਵਿਅਕਤੀ ਨਾਲ ਦੁਕਾਨ ਅੰਦਰ ਆ ਕੇ ਉਸ ਨੂੰ ਪਿਸਤੌਲ ਦਿਖਾਈ ਅਤੇ ਕੁੱਟਮਾਰ ਕੀਤੀ। ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ। ਪੁਲੀਸ ਵੱਲੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਨ ਤੋਂ ਬਾਅਦ ਕੇਸ ਦਰਜ ਕਰਕੇ ਕਰਨਵੀਰ ਸਿੰਘ ਜੋਲੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣੇਦਾਰ ਸੁਲ਼ਖਣ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੌਰਾਨ ਪਿਸਤੌਲ ਬਾਰੇ ਹੋਰ ਪੁੱਛ-ਗਿੱਛ ਕੀਤੀ ਜਾਵੇਗੀ ਕਿ ਪਿਸਤੌਲ ਦਾ ਲਾਇਸੈਂਸ ਜਾ ਇਹ ਨਾਜਾਇਜ਼ ਹੈ।

Advertisement

Advertisement
Author Image

joginder kumar

View all posts

Advertisement
Advertisement
×