For the best experience, open
https://m.punjabitribuneonline.com
on your mobile browser.
Advertisement

ਪੁਲੀ ਤੋਂ ਪੈਰ ਤਿਲਕ ਕੇ ਵਿਅਕਤੀ ਪਾਣੀ ਵਿੱਚ ਡੁੱਬਿਆ

08:22 AM Jul 16, 2023 IST
ਪੁਲੀ ਤੋਂ ਪੈਰ ਤਿਲਕ ਕੇ ਵਿਅਕਤੀ ਪਾਣੀ ਵਿੱਚ ਡੁੱਬਿਆ
Advertisement

ਪੱਤਰ ਪ੍ਰਰੇਕ
ਗੁਰੂਹਰਸਹਾਏ, 15 ਜੁਲਾਈ
ਪਿੰਡ ਨੌ ਬਹਿਰਾਮ ਸ਼ੇਰ ਸਿੰਘ ਵਾਲਾ ਵਿੱਚ ਕੱਲ੍ਹ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬ ਕੇ ਮੌਤ ਹੋ ਗਈ। ਮ੍ਰਿਤਕ ਜਗਦੀਸ਼ ਸਿੰਘ (42) ਦੀ ਲਾਸ਼ ਅੱਜ ਮਿਲ ਗਈ ਹੈ। ਜਾਣਕਾਰੀ ਅਨੁਸਾਰ ਪੁਲੀ ਤੋਂ ਲੰਘਣ ਵੇਲੇ ਤੇਜ਼ ਬਹਾਅ ਕਾਰਨ ਜਗਦੀਸ਼ ਸਿੰਘ ਦਾ ਪੈਰ ਤਿਲਕ ਗਿਆ ਸੀ, ਜਿਸ ਕਾਰਨ ਉਹ ਹੇਠਾਂ ਪਾਣੀ ਵਿੱਚ ਜਾ ਡਿੱਗਿਆ ਸੀ। ਡੀਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਅੱਜ ਵਿਧਾਇਕ ਫੌਜਾ ਸਿੰਘ ਸਰਾਰੀ ਅਤੇ ਐੱਸਡੀਐੱਮ ਸੂਰਜ ਕੁਮਾਰ ਨੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮ੍ਰਿਤਕ ਦੀ ਪਤਨੀ ਬਿਮਲਾ ਰਾਣੀ, ਪਿਤਾ ਵੀਰ ਸਿੰਘ ਤੇ ਮਾਤਾ ਜੀਤੋ ਬਾਈ ਨੂੰ ਚਾਰ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਹੈ। ਉਨ੍ਹਾਂ ਆਖਿਆ ਕਿ ਪਰਿਵਾਰ ਦਾ ਇੱਕਲੌਤਾ ਕਮਾਊ ਜੀਅ ਚਲੇ ਜਾਣ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੱਡੀ ਸੱਟ ਵੱਜੀ ਹੈ। ਇਸ ਕਰਕੇ ਸਰਕਾਰ ਵੱਲੋਂ ਪੀੜਤ ਪਰਿਵਾਰ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਹੈ।

Advertisement

Advertisement
Tags :
Author Image

sukhwinder singh

View all posts

Advertisement
Advertisement
×