ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੁਲੀਸ ਵੱਲੋਂ ਮ੍ਰਿਤਕ ਐਲਾਨਿਆ ਵਿਅਕਤੀ ਜਿਊਂਦਾ ਮਿਲਿਆ

07:09 AM Oct 17, 2024 IST

ਸੀਤਾਮੜ੍ਹੀ, 16 ਅਕਤੂਬਰ
ਬਿਹਾਰ ਦੇ ਸੀਤਾਮਾੜੀ ਵਿੱਚ ਦੁਰਗਾ ਵਿਸਰਜਨ ਮੌਕੇ ਦੋ ਧੜਿਆਂ ਦੀ ਲੜਾਈ ਦੌਰਾਨ ਪੁਲੀਸ ਵੱਲੋਂ ਮ੍ਰਿਤਕ ਐਲਾਨਿਆ ਗਿਆ ਇੱਕ ਵਿਅਕਤੀ ਅੱਜ ਜਿਊਂਦਾ ਮਿਲਿਆ। ਪੁਲੀਸ ਨੇ ਮੰਗਲਵਾਰ ਨੂੰ ਸੂਪੀ ਖੇਤਰ ਦੇ ਢੇਂਗ ਪਿੰਡ ਵਿੱਚ ਮੂਰਤੀ ਵਿਸਰਜਨ ਮਗਰੋਂ ਇੱਕ ਹੀ ਭਾਈਚਾਰੇ ਦੇ ਦੋ ਧੜਿਆਂ ਵਿੱਚ ਹੋਈ ਲੜਾਈ ਮਗਰੋਂ ਦੋ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ। ਸਬ-ਡਵੀਜ਼ਨਲ ਪੁਲੀਸ ਅਧਿਕਾਰੀ (ਸਦਰ) ਰਾਮਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਭਗਤ ਮਾਂਝੀ ਦੇ ਪਰਿਵਾਰ ਨੇ ਗੁੰਮਰਾਹ ਕੀਤਾ ਸੀ, ਜਿਸ ਦੀ ਮੁਜ਼ੱਫਰਪੁਰ ਦੇ ਇੱਕ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਨੂੰ ਸਹੀ ਮੰਨ ਲਿਆ ਪਰ ਬਾਅਦ ਵਿੱਚ ਜਾਂਚ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਮਾਂਝੀ ਜਿਊਂਦਾ ਹੈ। ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈ

Advertisement

Advertisement