ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਹਿਤਕ ਇਕੱਤਰਤਾ ਦੌਰਾਨ ਚੱਲਿਆ ਰਚਨਾਵਾਂ ਦਾ ਦੌਰ

07:57 AM Jul 16, 2024 IST
ਸਮਾਗਮ ਦੌਰਾਨ ਬਲਬੀਰ ਮਾਧੋਪੁਰੀ, ਰੂਪ ਸਿੰਘ, ਜਸਵਿੰਦਰ ਕੌਰ ਬਿੰਦਰਾ, ਮਿਸਰਦੀਪ ਭਾਟੀਆ ਅਤੇ ਗੁਰਚਰਨ ਸਿੰਘ ਚਰਨ।

ਕੁਲਦੀਪ ਸਿੰਘ
ਨਵੀਂ ਦਿੱਲੀ, 15 ਜੁਲਾਈ
ਜਾਬੀ ਸਾਹਿਤ ਸਭਾ ਨੇ ਆਪਣੀ ਮਾਸਿਕ ਸਾਹਿਤਕ ਇਕੱਤਰਤਾ ਪੰਜਾਬੀ ਭਵਨ ਵਿਚ ਡਾ. ਜਸਵਿੰਦਰ ਕੌਰ ਬਿੰਦਰਾ ਦੀ ਪ੍ਰਧਾਨਗੀ ਹੇਠ ਕਰਵਾਈ। ਮੰਚ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਬਾਰੇ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਕਹਾਣੀਕਾਰ ਤੇ ਨਾਵਲਕਾਰ ਰੂਪ ਸਿੰਘ ਦੇ ਨਵੇਂ ਨਾਵਲ ‘ਬਾਕੀ ਸਫ਼ਾ 5 ’ਤੇ’ ਉਪਰ ਵੈੱਬ ਸੀਰੀਜ਼ ਬਣੀ ਹੈ। ਰੂਪ ਸਿੰਘ ਨੇ ‘ਧੁੱਪ ਦਾ ਸਾਗਰ’ ਨਾਂ ਦੀ ਆਪਣੀ ਕਹਾਣੀ ਪੜ੍ਹੀ ਜੋ ਫ਼ਿਲਮੀ ਦੁਨੀਆ ਦੇ ਗਲੈਮਰ ’ਤੇ ਆਧਾਰਤ ਸੀ। ਮਿਸਰਦੀਪ ਭਾਟੀਆ ਨੇ ਆਪਣੀਆਂ ਚਾਰ ਸੱਜਰੀਆਂ ਕਵਿਤਾਵਾਂ ਸੁਣਾਈਆਂ। ਸਟੇਜੀ ਕਵੀ ਗੁਰਚਰਨ ਸਿੰਘ ਚਰਨ ਨੇ ‘ਕਵੀ ਦਰਬਾਰ’, ‘ਕਿਰਾਏ ਵਾਲਾ ਮਕਾਨ’, ‘ਸਾਡਾ ਭਾਰਤ ਦੇਸ਼ ਮਹਾਨ’ ਅਤੇ ‘ਦੋਸਤੀ’ (ਆਪਸੀ ਭਾਈਚਾਰਾ) ਨਾਂ ਦੀਆਂ ਕਵਿਤਾਵਾਂ ਸੁਣਾਈਆਂ। ਇਸ ਦੌਰਾਨ ਬਲਬੀਰ ਮਾਧੋਪੁਰੀ ਪੜ੍ਹੀਆਂ ਰਚਨਾਵਾਂ ਉਤੇ ਸਹਿੰਦੀਆਂ-ਸਹਿੰਦੀਆਂ ਟਿੱਪਣੀਆਂ ਕਰਦੇ ਰਹੇ। ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਡਾ. ਜਸਵਿੰਦਰ ਕੌਰ ਬਿੰਦਰਾ ਨੇ ਰੂਪ ਸਿੰਘ ਦੀ ਕਹਾਣੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮਿਸਰਦੀਪ ਭਾਟੀਆ ਨੇ ‘ਮੌਸਮ ਇਕ ਦਿਨ ਬਦਲੇਗਾ’ ਰਾਹੀਂ ਪੂੰਜੀਪਤੀ ਜਗਤ ਨੂੰ ਵੰਗਾਰਿਆ ਹੈ ਤੇ ‘ਮੇਰੀ ਮਾਂ’ ਕਵਿਤਾ ਯਥਾਰਥਵਾਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਗੁਰਚਰਨ ਸਿੰਘ ਚਰਨ ਪੰਜਾਬੀ ਦੇ ਧਨੀ ਸਟੇਜੀ ਕਵੀ ਹਨ ਤੇ ਉਨ੍ਹਾਂ ਦੀਆਂ ਰਚਨਾਵਾਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਵਾਲੇ ਹੁੰਦੇ ਹਨ। ਇਸ ਮੌਕੇ ਗਜ਼ਲਕਾਰ ਜਸਵੰਤ ਸਿੰਘ ਸੇਖਵਾਂ, ਬਲਵਿੰਦਰ ਕੌਰ ਖੁਰਾਣਾ, ਕਹਾਣੀਕਾਰ ਸੁਰਿੰਦਰ ਸਿੰਘ ਓਬਰਾਏ, ਡਾ. ਕਮਲਜੀਤ ਸਿੰਘ, ਡਾ. ਹਰਦੀਪ ਕੌਰ ਖ਼ਾਲਸਾ ਕਾਲਜ, ਅਮਨਦੀਪ ਸਿੰਘ, ਤਰਲੋਚਨ ਕੌਰ, ਤਰਸੇਮ ਫ਼ਿਲਮਸਾਜ਼, ਮਨਜੀਤ ਸਿੰਘ ਗਰਚਾ ਹਾਜ਼ਰ ਸਨ।

Advertisement

Advertisement