ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ

09:19 AM Oct 07, 2024 IST
ਜੇਤੂ ਟੀਮਾਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।

ਜਲੰਧਰ: ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਨੇ ਬੀਤੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕਰਵਾਏ ਸਰਕਾਰੀ ਅਤੇ ਕਾਂਸਟੀਚੂਐਂਟ ਕਾਲਜਾਂ ਦੇ ਯੂਥ ਮੁਕਾਬਲਿਆਂ ਦੌਰਾਨ ਓਵਰਆਲ ਸੈਕਿੰਡ ਰਨਰਜ਼ਅਪ ਟਰਾਫੀ ਜਿੱਤੀ ਹੈ। ਕਾਲਜ ਦੇ ਓਐੱਸਡੀ ਡਾ. ਕਮਲੇਸ਼ ਸਿੰਘ ਦੁੱਗਲ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਵੱਲੋਂ ਮੌਕੇ ’ਤੇ ਪੇਂਟਿੰਗ, ਪੋਸਟਰ ਬਣਾਉਣਾ, ਕਾਰਟੂਨਿੰਗ, ਕਲਾਸੀਕਲ ਵੋਕਲ ਸੋਲੋ, ਇੰਸਟਾਲੇਸ਼ਨ, ਭਾਸ਼ਣ, ਪੋਸ਼ਾਕ ਪਰੇਡ, ਸਕਿੱਟ, ਰੰਗੋਲੀ, ਮਹਿੰਦੀ, ਬਹਿਸ ਅਤੇ ਗਿੱਧਾ ਸਣੇ ਕੁੱਲ ਬਾਰਾਂ ਆਈਟਮਾਂ ਵਿਚ ਹਿੱਸਾ ਲਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੇ ਆਨ ਦਿ ਸਪਾਟ ਪੇਂਟਿੰਗ ਵਿੱਚ ਪਹਿਲਾ, ਕਲਾਸੀਕਲ ਵੋਕਲ, ਰੰਗੋਲੀ, ਸਕਿੱਟ, ਗਿੱਧਾ, ਡਿਬੇਟ ਵਿੱਚ ਦੂਜਾ ਇਨਾਮ ਅਤੇ ਕਾਸਟਿਊਮ ਪਰੇਡ ਵਿੱਚ ਤੀਜਾ ਇਨਾਮ ਹਾਸਲ ਕੀਤਾ ਹੈ। ਇਸ ਮੌਕੇ ਡਾ. ਦੁੱਗਲ ਨੇ ਜੇਤੂ ਵਿਦਿਆਰਥੀਆਂ ਤੇ ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ

Advertisement

Advertisement