ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੇਰਾ ਪ੍ਰਚਾਰ ਲੋਕ ਖੁਦ ਹੀ ਕਰ ਰਹੇ ਨੇ: ਕਮਲਾ ਹੈਰਿਸ

07:22 AM Jul 25, 2024 IST
ਕਮਲਾ ਹੈਰਿਸ ਹੱਥ ਹਿਲਾ ਕੇ ਸਮਰਥਕਾਂ ਦਾ ਪਿਆਰ ਕਬੂਲਦੀ ਹੋਈ।

ਵਾਸ਼ਿੰਗਟਨ, 24 ਜੁਲਾਈ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਆਪਣੀ ਪਹਿਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਅਰਬਪਤੀਆਂ ਅਤੇ ਵੱਡੇ ਕਾਰੋਬਾਰੀਆਂ ਦੀ ਹਮਾਇਤ ’ਤੇ ਨਿਰਭਰ ਹਨ ਜਦਕਿ ਉਨ੍ਹਾਂ ਦਾ ਪ੍ਰਚਾਰ ਲੋਕ ਆਪਣੇ ਆਪ ਕਰ ਰਹੇ ਹਨ। ਕਮਲਾ ਹੈਰਿਸ ਨੇ ਮਿਲਵਾਕੀ ’ਚ ਕਿਹਾ ਕਿ ਟਰੰਪ ਨੇ ਕੁਝ ਮਹੀਨੇ ਪਹਿਲਾਂ ਵੱਡੀਆਂ ਤੇਲ ਕੰਪਨੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਦਾਨ ’ਚ ਇਕ ਅਰਬ ਡਾਲਰ ਲਈ ਉਨ੍ਹਾਂ ਦੀ ਬੋਲੀ ਲਗਾਉਣਗੇ।
ਉਨ੍ਹਾਂ ਆਪਣਾ ਪ੍ਰਚਾਰ ਲੋਕਾਂ ਦੀ ਤਾਕਤ ’ਤੇ ਆਧਾਰਿਤ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ, ‘‘ਦੇਸ਼ ਦਾ ਅਜਿਹਾ ਭਵਿੱਖ ਹੋਵੇਗਾ ਜਿਥੇ ਕਿਸੇ ਬੱਚੇ ਨੂੰ ਗਰੀਬੀ ਨਹੀਂ ਦੇਖਣੀ ਪਵੇਗੀ। ਜਿਥੇ ਹਰੇਕ ਕਾਮੇ ਨੂੰ ਯੂਨੀਅਨ ’ਚ ਸ਼ਾਮਲ ਹੋਣ ਦੀ ਖੁੱਲ੍ਹ ਹੋਵੇਗੀ ਅਤੇ ਹਰੇਕ ਵਿਅਕਤੀ ਨੂੰ ਢੁੱਕਵਾਂ ਇਲਾਜ ਮਿਲੇਗਾ। ਅਸੀਂ ਅਜਿਹਾ ਭਵਿੱਖ ਲੋਚਦੇ ਹਾਂ ਜਿਥੇ ਹਰੇਕ ਸੀਨੀਅਰ ਪੂਰੀ ਇੱਜ਼ਤ ਨਾਲ ਸੇਵਾਮੁਕਤ ਹੋ ਸਕੇ।’’ ਉਨ੍ਹਾਂ ਕਿਹਾ ਕਿ ਜਦੋਂ ਮੱਧ ਵਰਗ ਮਜ਼ਬੂਤ ਹੋਵੇਗਾ ਤਾਂ ਅਮਰੀਕਾ ਵੀ ਮਜ਼ਬੂਤ ਹੋਵੇਗਾ। ਹੈਰਿਸ ਨੇ ਦੋਸ਼ ਲਾਇਆ ਕਿ ਟਰੰਪ ਦੇਸ਼ ਨੂੰ ਪਿਛਾਂਹ ਲਿਜਾਉਣਾ ਚਾਹੁੰਦੇ ਹਨ। -ਪੀਟੀਆਈ

Advertisement

ਬਾਇਡਨ ਦੀ ਚੋਣ ਮੁਹਿੰਮ ਦੇ ਫੰਡ ਹੈਰਿਸ ਲਈ ਤਬਦੀਲ ਕਰਨ ਖ਼ਿਲਾਫ਼ ਸ਼ਿਕਾਇਤ

ਵਾਸ਼ਿੰਗਟਨ:

ਟਰੰਪ ਦੇ ਪ੍ਰਚਾਰ ਦਲ ਨੇ ਸੰਘੀ ਚੋਣ ਕਮਿਸ਼ਨ ਕੋਲ ਇਕ ਸ਼ਿਕਾਇਤ ਦਾਇਰ ਕਰ ਕੇ ਦਲੀਲ ਦਿੱਤੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੀ 2024 ਦੀ ਚੋਣ ਮੁਹਿੰਮ ਲਈ ਇਕੱਤਰ ਕੀਤੇ ਗਏ ਫੰਡਾਂ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਨਹੀਂ ਕੀਤਾ ਜਾ ਸਕਦਾ ਹੈ। ਇਹ ਸ਼ਿਕਾਇਤ ਮੰਗਲਵਾਰ ਨੂੰ ਟਰੰਪ ਦੀ ਚੋਣ ਮੁਹਿੰਮ ਦੇ ਜਨਰਲ ਕਾਊਂਸਲ ਡੇਵਿਡ ਵਾਰਿੰਗਟਨ ਵੱਲੋਂ ਦਾਇਰ ਕੀਤੀ ਗਈ। ਉਨ੍ਹਾਂ ਦਲੀਲ ਦਿੱਤੀ ਕਿ ਫੰਡਾਂ ਨੂੰ ਹੈਰਿਸ ਦੀ ਰਾਸ਼ਟਰਪਤੀ ਚੋਣ ਮੁਹਿੰਮ ਲਈ ਤਬਦੀਲ ਕਰਨਾ 1971 ਦੇ ਸੰਘੀ ਚੋਣ ਮੁਹਿੰਮ ਐਕਟ ਦੀ ਸਪੱਸ਼ਟ ਉਲੰਘਣਾ ਦੇ ਤੁੱਲ ਹੋਵੇਗਾ।

Advertisement

Advertisement
Advertisement