ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਹਿਰ ਵਾਸੀਆਂ ਨੇ ਕ੍ਰਿਸ਼ਨ ਜਨਮਅਸ਼ਟਮੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ

06:48 AM Aug 27, 2024 IST
ਚੰਡੀਗੜ੍ਹ ਦੇ ਇਸਕੋਨ ਮੰਦਰ ਵਿੱਚ ਭਗਵਾਨ ਕਿ੍ਰਸ਼ਨ ਦੀ ਮੂਰਤੀ ’ਤੇ ਜਲ ਚੜ੍ਹਾਉਂਦੇ ਹੋਏ ਹੋਏ ਸ਼ਰਧਾਲੂ। -ਫੋਟੋ: ਰਵੀ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 26 ਅਗਸਤ
ਚੰਡੀਗੜ੍ਹ ਵਿੱਚ ਸੋਮਵਾਰ ਨੂੰ ਕ੍ਰਿਸ਼ਨ ਜਨਮਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸ਼ਹਿਰ ਦੇ ਸਾਰੇ ਮੰਦਰਾਂ ਨੂੰ ਬਹੁਤ ਹੀ ਖੂਬਸੂਰਤ ਢੰਗ ਲਾਲ ਸਜਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਮੰਦਰਾਂ ਵਿੱਚ ਮੱਥਾ ਟੇਕਿਆ। ਸ਼ਹਿਰ ਦੇ ਮੰਦਰਾਂ ਵਿੱਚ ਸਵੇਰ ਤੋਂ ਦੇਰ ਰਾਤ ਤੱਕ ਸ਼ਰਧਾਲੂ ਨਤਮਸਤਕ ਹੋਣ ਪੁੱਜੇ ਭਜਨ ਕੀਰਤਨ ਦਾ ਗੁਣਗਾਨ ਚਲਦਾ ਰਿਹਾ। ਦੂਜੇ ਪਾਸੇ, ਦੁਪਹਿਰ ਤੋਂ ਬਾਅਦ ਅਚਾਨਕ ਹੋਈ ਬਾਰਸ਼ ਨਾਲ ਮੌਸਮ ਠੰਢਾ ਹੋ ਗਿਆ ਤੇ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜ਼ਿਕਰਯੋਗ ਹੈ ਪੁਰਾਤਨ ਕਥਾਵਾਂ ਅਨੁਸਾਰ ਭਗਵਾਨ ਕ੍ਰਿਸ਼ਨ ਦੇ ਜਨਮ ਸਮੇਂ ਵੀ ਬਹੁਤ ਮੀਂਹ ਪਿਆ ਸੀ ਜਿਸ ਕਰ ਕੇ ਜਨਮਅਸ਼ਟਮੀ ਵਾਲੇ ਦਿਨ ਮੀਂਹ ਪੈਣਾ ਸ਼ੁੱਭ ਮੰਨਿਆ ਜਾਂਦਾ ਹੈ।
ਚੰਡੀਗੜ੍ਹ ਪੁਲੀਸ ਤੇ ਪ੍ਰਸ਼ਾਸਨ ਵੱਲੋਂ ਮੰਦਰ ਦੇ ਵਾਲੰਟੀਅਰਾਂ ਦੇ ਸਹਿਯੋਗ ਨਾਲ ਜਨਮਅਸ਼ਟਮੀ ਮੌਕੇ ਮੰਦਰ ਦੇ ਬਾਹਰ ਤੇ ਅੰਦਰ ਸੁਰੱਖਿਆ ਦਾ ਇੰਤਜ਼ਾਮ ਕੀਤਾ ਗਿਆ। ਸੈੱਕਟਰ-36 ਸਥਿਤ ਇਸਕੋਨ ਮੰਦਰ ਵਿੱਚ ਵੱਡੀ ਗਿਣਤੀ ਸ਼ਰਧਾਲੂ ਜੁੜੇ। ਮੰਦਰ ਦੇ ਪ੍ਰਧਾਨ ਅਕਿੰਚਨ ਪ੍ਰੀਆ ਦਾਸ ਨੇ ਜਨਮਅਸ਼ਟਮੀ ਦੱਸਿਆ ਕਿ ਕ੍ਰਿਸ਼ਨ ਜਨਮਅਸ਼ਟਮੀ ’ਤੇ ਸਵੇਰੇ 4 ਵਜੇ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜਨਮਅਸ਼ਟਮੀ ਮੌਕੇ ਲਗਪਗ ਸਵਾ ਦੋ ਲੱਖ ਸ਼ਰਧਾਲੂਆਂ ਨੇ ਮੱਥਾ ਟੇਕਿਆ ਸੀ ਅਤੇ ਇਸ ਸਾਲ ਇਹ ਅੰਕੜਾ ਸਾਢੇ ਤਿੰਨ ਲੱਖ ਦੇ ਕਰੀਬ ਪਹੁੰਚਣ ਦੀ ਉਮੀਦ ਹੈ। ਮੰਦਰ ਵਿੱਚ ਸਵੇਰ ਦੀ ਆਰਤੀ 4 ਵਜੇ ਕੀਤੀ ਗਈ ਉਸ ਤੋਂ ਬਾਅਦ ਦੁਪਹਿਰ ਵੇਲੇ ਕਥਾ, ਕੀਰਤਨ ਜਾਰੀ ਰਿਹਾ। ਉਨ੍ਹਾਂ ਦੱਸਿਆ ਕਿ ਜਨਮਅਸ਼ਟਮੀ ਮੌਕੇ ਮੰਦਰ ਵਿੱਚ ਰਾਤ 12 ਵਜੇ ਪੂਜਾ ਤੋਂ ਬਾਅਦ ਰਾਤ ਇੱਕ ਵਜੇ ਕ੍ਰਿਸ਼ਨ ਭਗਵਾਨ ਦੀ ਮਹਾਆਰਤੀ ਕੀਤੀ ਜਾਵੇਗੀ।
ਇਸੇ ਦੌਰਾਨ ਸੈਕਟਰ-20 ਦੇ ਗੌੜੀਆ ਮੱਠ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਲੱਡੂ ਗੋਪਾਲ ਦੇ ਦਰਸ਼ਨ ਕੀਤੇ। ਹਾਲਾਂਕਿ ਮੰਦਰ ’ਚ ਜਨਮਅਸ਼ਟਮੀ 27 ਅਗਸਤ ਨੂੰ ਮਨਾਈ ਜਾ ਰਹੀ ਹੈ, ਪਰ ਇੱਥੇ ਸ਼ਰਧਾਲੂਆਂ ਲਈ ਅੱਜ ਵੀ ਕ੍ਰਿਸ਼ਨ ਭਗਵਾਨ ਦੀ ਲਾਈਟ ਐਂਡ ਸਾਊਂਡ ਵਾਲੀ ਪ੍ਰਦਰਸ਼ਨੀ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪੁੱਜੇ। ਦੱਸਣਯੋਗ ਹੈ ਕਿ ਮੰਦਰ ਦੀ ਸਜਾਵਟ ਥਾਈਲੈਂਡ ਤੋਂ ਆਏ ਫੁੱਲਾਂ ਨਾਲ ਕੀਤੀ ਗਈ ਹੈ। ਮੰਦਰ ਦੇ ਪ੍ਰਧਾਨ ਜੈ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ 26 ਤੇ 27 ਅਗਸਤ ਨੂੰ ਮੰਦਰ ਵਿੱਚ ਆਰਤੀ ਤੇ ਕੀਰਤਨ, ਭਜਨ ਤੇ ਪਾਠ ਚਲਦਾ ਰਹੇਗਾ। ਆਰਤੀ ਸਵੇਰੇ 5 ਵਜੇ ਹੋਵੇਗੀ ਤੇ ਰਾਤ 12 ਵਜੇ ਮਹਾਆਰਤੀ ਕੀਤੀ ਜਾਵੇਗੀ। ਇਸ ਤੋਂ ਬਾਅਦ ਕ੍ਰਿਸ਼ਨ ਭਗਵਾਨ ਨੂੰ 56 ਭੋਗ ਲਾਏ ਜਾਣਗੇ।
ਇਸ ਤੋਂ ਇਲਾਵਾ ਸੈਕਟਰ-46 ਸਥਿਤ ਸਨਾਤਨ ਧਰਮ ਮੰਦਰ ਵਿੱਚ ਵੀ ਜਨਮਅਸ਼ਟਮੀ ਸਬੰਧੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਮੰਦਰ ਭਵਨ ਨੂੰ ਲਾਈਟਾਂ ਅਤੇ ਫੁੱਲਾਂ ਨਾਲ ਸਜਾਇਆ ਗਿਆ ਸੀ। ਭਗਵਾਨ ਕ੍ਰਿਸ਼ਨ ਦੇ ਜੀਵਨ ਨਾਲ ਸਬੰਧਤ ਝਾਕੀਆਂ ਨੂੰ ਵੀ ਪ੍ਰਦਰਸ਼ਿਤ ਕੀਤਾ ਗਿਆ ਸੀ। ਹੋਰਨਾਂ ਮੰਦਰਾਂ ਵਿੱਚ ਵੀ ਜਨਮਅਸ਼ਟਮੀ ਮਨਾਈ ਗਈ।

Advertisement

Advertisement
Advertisement