For the best experience, open
https://m.punjabitribuneonline.com
on your mobile browser.
Advertisement

ਮੁੱਲਾਂਪੁਰ ਗਰੀਬਦਾਸ ਦੇ ਲੋਕ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ

11:43 AM Jun 09, 2024 IST
ਮੁੱਲਾਂਪੁਰ ਗਰੀਬਦਾਸ ਦੇ ਲੋਕ ਪਾਣੀ ਦੀ ਕਿੱਲਤ ਤੋਂ ਪ੍ਰੇਸ਼ਾਨ
Advertisement

ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 8 ਜੂਨ
ਮੁੱਲਾਂਪੁਰ ਗਰੀਬਦਾਸ, ਪਿੰਡ ਚਾਹੜ ਮਾਜਰਾ ਅਤੇ ਨਗਰ ਕੌਂਸਲ ਨਵਾਂ ਗਾਉਂ ਖੇਤਰ ਦੇ ਲੋਕਾਂ ਨੂੰ ਹਰ ਸਾਲ ਗਰਮੀ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਤੇ ਬਿਜਲੀ ਦੀ ਸਪਲਾਈ ਦੀ ਕਿੱਲਤ ਨਾਲ ਜੂਝਣਾ ਪੈਂਦਾ ਹੈ। ਪਾਣੀ ਦੀ ਪੂਰਤੀ ਲਈ ਆਪਣੇ ਖਰਚੇ ’ਤੇ ਪਾਣੀ ਦੇ ਟੈਂਕਰ ਮੰਗਵਾ ਕੇ ਬੁੱਤਾ ਸਾਰਿਆ ਜਾ ਰਿਹਾ ਹੈ। ਪਿੰਡ ਚਾਹੜ ਮਾਜਰਾ ਦੇ ਲੋਕਾਂ ਨੇ ਪਿਛਲੇ ਦਿਨਾਂ ਤੋਂ ਪੀਣ ਵਾਲੇ ਪਾਣੀ ਅਤੇ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰਾਜੂ ਸੈਮੂਅਲ, ਪੰਕਜ, ਖਵਾਜਾ ਖਾਨ ਬੂਟਾ ਅਤੇ ਹੋਰਾਂ ਨੇ ਦੱਸਿਆ ਕਿ ਹਰ ਸਾਲ ਗਰਮੀ ਦੇ ਦਿਨਾਂ ਵਿੱਚ ਸਰਕਾਰੀ ਟਿਊਬਵੈਲ ਤੋਂ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹਾਲ ਹੁੰਦਾ ਹੈ। ਇੱਥੇ ਕਈ-ਕਈ ਦਿਨ ਪਾਣੀ ਨਾ ਆਉਣ ਕਾਰਨ ਲੋਕਾਂ ਨੂੰ ਪਾਣੀ ਦੇ ਟੈਂਕਰ ਆਪਣੇ ਖਰਚੇ ’ਤੇ ਲਿਆਉਣੇ ਪੈਂਦੇ ਹਨ। ਦੂਜੇ ਪਾਸੇ ਪਾਣੀ ਵਾਲੇ ਟਿਊਬਵੈਲਾਂ ਦੇ ਅਪਰੇਟਰਾਂ ਰਾਜ ਕੁਮਾਰ ਅਤੇ ਸ਼ਾਮ ਨੇ ਕਿਹਾ ਕਿ ਜੈਨਰੇਟਰਾਂ ਦਾ ਪ੍ਰਬੰਧ ਨਾ ਹੋਣ ਕਾਰਨ ਟਿਊਬਵੈਲ ਬਿਜਲੀ ਦੀ ਸਪਲਾਈ ’ਤੇ ਨਿਰਭਰ ਹੈ।

Advertisement

Advertisement
Author Image

sukhwinder singh

View all posts

Advertisement
Advertisement
×