For the best experience, open
https://m.punjabitribuneonline.com
on your mobile browser.
Advertisement

ਖਲੌਰ ਵਾਸੀਆਂ ਨੇ ਪੰਜਵੀਂ ਵਾਰ ਸਰਬਸੰਮਤੀ ਨਾਲ ਚੁਣੀ ਪੰਚਾਇਤ

11:21 AM Oct 11, 2024 IST
ਖਲੌਰ ਵਾਸੀਆਂ ਨੇ ਪੰਜਵੀਂ ਵਾਰ ਸਰਬਸੰਮਤੀ ਨਾਲ ਚੁਣੀ ਪੰਚਾਇਤ
ਖਲੌਰ ਦੀ ਪੰਚਾਇਤ ਦਾ ਸਨਮਾਨ ਕਰਦੇ ਹੋਏ ਪਿੰਡ ਵਾਸੀ। -ਫੋਟੋ: ਚਿੱਲਾ
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 10 ਅਕਤੂਬਰ
ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਾਲੇ ਪਿੰਡ ਖਲੌਰ ਨੇ ਪਿਛਲੇ ਵੀਹ ਸਾਲਾਂ ਤੋਂ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਪਰੰਪਰਾ ਨੂੰ ਐਤਕੀਂ ਵੀ ਬਰਕਰਾਰ ਰੱਖਿਆ ਹੈ। ਪਿੰਡ ਵਾਸੀਆਂ ਨੇ ਆਪਸੀ ਸਹਿਮਤੀ ਨਾਲ ਲਗਾਤਾਰ ਪੰਜਵੀਂ ਵਾਰ ਸਰਪੰਚ ਅਤੇ ਸੱਤ ਪੰਚਾਂ ਦੀ ਸਰਬਸੰਮਤੀ ਨਾਲ ਚੋਣ ਕਰਕੇ ਮਿਸਾਲ ਕਾਇਮ ਕੀਤੀ ਹੈ।
ਸਰਬਸੰਮਤੀ ਨਾਲ ਪੰਚਾਇਤ ਚੁਣਨ ਸਮੇਂ ਪਿੰਡ ਖਲੌਰ ਦੇ ਵਸਨੀਕ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪਾਰਟੀਬਾਜ਼ੀ ਅਤੇ ਧੜਿਆਂ ਤੋਂ ਉਪਰ ਉੱਠ ਕੇ ਪੰਚਾਇਤ ਦੀ ਚੋਣ ਕੀਤੀ। ਅਕਾਲੀ ਦਲ ਦੇ ਸੂਬਾਈ ਆਗੂ ਸਾਧੂ ਸਿੰਘ ਖਲੌਰ, ਕਾਂਗਰਸ ਦੇ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਭੋਲਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਲਾਲਾ, ਕਿਸਾਨ ਯੂਨੀਅਨ ਆਗੂ ਨੰਬਰਦਾਰ ਸਤਨਾਮ ਸਿੰਘ ਸੱਤਾ, ਸਾਬਕਾ ਸਰਪੰਚ ਅਮਰਜੀਤ ਸਿੰਘ, ਸਾਬਕਾ ਸਰਪੰਚ ਸੋਹਜਵੀਰ ਸਿੰਘ, ਕਰਤਾਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।ਪਿੰਡ ਖਲੌਰ ਦੀ ਸਰਪੰਚੀ ਐੱਸਸੀ (ਮਹਿਲਾ) ਵਰਗ ਲਈ ਰਾਖਵੀਂ ਸੀ। ਨਵੀਂ ਚੁਣੀ ਪੰਚਾਇਤ ਵਿੱਚ ਕੁਲਦੀਪ ਕੌਰ ਨੂੰ ਸਰਪੰਚ, ਗੁਰਧਿਆਨ ਸਿੰਘ, ਸਮਸ਼ੇਰ ਸਿੰਘ, ਜੈ ਪਾਲ ਸਿੰਘ, ਸੰਤੋਖ ਸਿੰਘ, ਜਸਵਿੰਦਰ ਕੌਰ, ਸਤਵਿੰਦਰ ਕੌਰ ਅਤੇ ਭੁਪਿੰਦਰ ਕੌਰ ਨੂੰ ਪੰਚ ਚੁਣਿਆ ਗਿਆ। ਪਿੰਡ ਦੇ ਪਤਵੰਤਿਆਂ ਨੇ ਨਵੀਂ ਚੁਣੀ ਪੰਚਾਇਤ ਦਾ ਸਨਮਾਨ ਕੀਤਾ। ਨਵੀਂ ਚੁਣੀ ਸਰਪੰਚ ਅਤੇ ਪੰਚਾਂ ਨੇ ਸਾਰੇ ਆਗੂਆਂ ਅਤੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਗੈਰ ਕਿਸੇ ਪੱਖਪਾਤ ਤੋਂ ਪੂਰੀ ਇਮਾਨਦਾਰੀ ਨਾਲ ਪਿੰਡ ਦੀ ਸੇਵਾ ਕਰਨਗੇ।

Advertisement

Advertisement
Advertisement
Author Image

sukhwinder singh

View all posts

Advertisement