ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਘੱਗਰ ਪਾਰ ਸੈਕਟਰ ਦੇ ਲੋਕਾਂ ਨੇ ਨਗਰ ਨਿਗਮ ਦਫਤਰ ਬਾਹਰ ਸੁੱਟਿਆ ਕੂੜਾ

10:51 AM Aug 24, 2024 IST
ਨਗਰ ਨਿਗਮ ਦਫ਼ਤਰ ਅੱਗੇ ਕੂੜਾ ਸੁੱਟ ਕੇ ਪ੍ਰਦਰਸ਼ਨ ਕਰਦੇ ਹੋਏ ਸੈਕਟਰ ਵਾਸੀ। -ਫ਼ੋਟੋ: ਰਵੀ ਕੁਮਾਰ

ਪੀਪੀ ਵਰਮਾ
ਪੰਚਕੂਲਾ, 23 ਅਗਸਤ
ਘੱਗਰ ਪਾਰਲੇ ਸੈਕਟਰਾਂ ਦੇ ਵੱਡੀ ਗਿਣਤੀ ਵਸਨੀਕਾਂ ਨੇ ਸੈਕਟਰ-23 ਦੇ ਡੰਪਿੰਗ ਗਰਾਊਂਡ ਅਤੇ ਝਿਊਰੀਵਾਲਾ ਡੰਪਿੰਗ ਗਰਾਊਂਡ ਤੋਂ ਪ੍ਰੇਸ਼ਾਨ ਹੋ ਕੇ ਅੱਜ ਨਗਰ ਨਿਗਮ ਅੱਗੇ ਆਪਣੇ ਘਰਾਂ ਦਾ ਕੂੜਾ ਸੁੱਟ ਕੇ ਨਗਰ ਨਿਗਮ ਪ੍ਰਤੀ ਆਪਣੀ ਨਾਰਾਜ਼ਗੀ ਅਤੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਡੰਪਿੰਗ ਗਰਾਊਂਡ ਦੇ ਉਨ੍ਹਾਂ ਨੂੰ ਕੂੜੇ ਵਿੱਚੋਂ ਆਉਂਦੀ ਬਦਬੂ, ਗੰਦੇ ਪਾਣੀ ਤੇ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰਿਆਣਾ ਸਰਕਾਰ, ਸਥਾਨਕ ਵਿਧਾਇਕ ਅਤੇ ਨਗਰ ਨਿਗਮ ਨੂੰ ਕਈ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਨਗਰ ਨਿਗਮ ਡੰਪਿੰਗ ਗਰਾਊਂਡ ਨੂੰ ਘੱਗਰ ਪਾਰਲੇ ਖੇਤਰ ਤੋਂ ਤਬਦੀਲ ਕਰਨ ’ਚ ਅਸਮਰੱਥ ਹੈ। ਸੰਗਰਾਮ ਝੂਰੀਵਾਲਾ ਡੰਪਿੰਗ ਗਰਾਊਂਡ ਕਮੇਟੀ, ਪੰਚਕੂਲਾ ਦੇ ਕਨਵੀਨਰ ਐਡਵੋਕੇਟ ਨਿਤੀਸ਼ ਮਿੱਤਲ ਨੇ ਕਿਹਾ ਕਿ ਨਵੰਬਰ 2022 ਵਿੱਚ ਸਥਾਨਕ ਨਿਵਾਸੀਆਂ ਦੇ ਸਖ਼ਤ ਇਤਰਾਜ਼ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐੱਨਜੀਟੀ) ਦੇ ਹੁਕਮਾਂ ਦੇ ਬਾਵਜੂਦ, ਪੰਚਕੂਲਾ ਨਗਰ ਨਿਗਮ ਨੇ ਝੂਰੀਵਾਲਾ ਨੂੰ ਇਕਲੌਤੀ ਸਮੱਗਰੀ ਰਿਕਵਰੀ ਦੀ ਸਹੂਲਤ ਦਿੱਤੀ ਸੀ। ਪੂਰੇ ਸ਼ਹਿਰ ਨੇ ਝੂਰੀਵਾਲਾ ਵਿੱਚ ਡੰਪਿੰਗ ਜਾਰੀ ਰੱਖਣ ਲਈ ਇੱਕ ਸਾਈਟ ਬਣਾਈ ਹੈ। ਨਗਰ ਨਿਗਮ ਪਿਛਲੇ ਢਾਈ ਸਾਲਾਂ ਤੋਂ ਡੰਪਿੰਗ ਗਰਾਊਂਡ ਲਈ ਬਦਲਵੀਂ ਥਾਂ ਲੱਭਣ ਵਿੱਚ ਨਾਕਾਮ ਰਿਹਾ ਹੈ। ਇਸ ਤੋਂ ਇਲਾਵਾ ਸਾਲ 2023 ਵਿੱਚ ਨਗਰ ਨਿਗਮ ਨੇ 6 ਐੱਮਆਰਐੱਫ ਸਾਈਟਾਂ ਬਣਾਉਣ ਦੀ ਤਜਵੀਜ਼ ਲਿਆਂਦੀ ਸੀ, ਜੋ ਕਿ ਹਾਲੇ ਤੱਕ ਫਾਈਲਾਂ ਵਿੱਚ ਦੱਬੀ ਪਈ ਹੈ। ਲੋਕਾਂ ਦੇ ਧਰਨੇ ਦੇ ਘੰਟਿਆਂ ਬਾਅਦ ਵੀ ਨਗਰ ਨਿਗਮ ਦਾ ਕੋਈ ਅਧਿਕਾਰੀ ਜਾਂ ਮੇਅਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਨਹੀਂ ਆਇਆ। ਹਾਲਾਂਕਿ, ਨਗਰ ਨਿਗਮ ਅਧਿਕਾਰੀਆਂ ਨੇ ਅਗਲੇ ਸ਼ੁੱਕਰਵਾਰ ਤੱਕ ਇਸ ਮਾਮਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਦਰਸ਼ਨ ਵਿੱਚ ਸਥਾਨਕ ਕੌਂਸਲਰ ਅਕਸ਼ੈ ਚੌਧਰੀ, ਸੰਦੀਪ ਸੋਹੀ ਅਤੇ ਵੱਖ-ਵੱਖ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਦੇ ਅਧਿਕਾਰੀ ਮੌਜੂਦ ਸਨ।

Advertisement

Advertisement