For the best experience, open
https://m.punjabitribuneonline.com
on your mobile browser.
Advertisement

ਸੜਕ ਦੀ ਖਸਤਾ ਹਾਲ ਦੇ ਸਤਾਏ ਲੋਕਾਂ ਨੇ ‘ਆਪ’ ਉਮੀਦਵਾਰ ਨੂੰ ਸਵਾਲਾਂ ਨਾਲ ਘੇਰਿਆ

07:16 AM May 06, 2024 IST
ਸੜਕ ਦੀ ਖਸਤਾ ਹਾਲ ਦੇ ਸਤਾਏ ਲੋਕਾਂ ਨੇ ‘ਆਪ’ ਉਮੀਦਵਾਰ ਨੂੰ ਸਵਾਲਾਂ ਨਾਲ ਘੇਰਿਆ
Advertisement

ਗੁਰਨਾਮ ਸਿੰਘ ਚੌਹਾਨ
ਪਾਤੜਾਂ, 5 ਮਈ
ਪਿੰਡ ਕਕਰਾਲਾ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਚੋਣ ਮੀਟਿੰਗ ਦੌਰਾਨ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਬਲਵੀਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਮੀਟਿੰਗ ਦੌਰਾਨ ਪਿੰਡ ਦੇ ਕੁਝ ਲੋਕਾਂ ਨੇ ਡਾ. ਬਲਵੀਰ ਸਿੰਘ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਪਿੰਡ ਨੂੰ ਸਟੇਟ ਹਾਈਵੇਅ ਨਾਲ ਜੋੜਦੀ ਸੜਕ ਵਿੱਚ ਡੂੰਘੇ ਖੱਡੇ ਪਏ ਹੋਣ ਕਾਰਨ ਲੋਕਾਂ ਨੂੰ ਆਉਣ ਜਾਣ ’ਚ ਭਾਰੀ ਦਿੱਕਤ ਪੇਸ਼ ਹੁੰਦੀ ਹੈ, ਇਸ ਨੂੰ ਬਣਾਉਣ ਲਈ ਕਈ ਵਾਰ ਸੱਤਾਧਾਰੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ ਪਰ ਇਸ ਨੂੰ ਨਹੀਂ ਬਣਾਇਆ ਗਿਆ। ਉਮੀਦਵਾਰ ਨੇ ਕਿਹਾ ਕਿ ਇਹ ਸੜਕ ਪ੍ਰਧਾਨ ਮੰਤਰੀ ਯੋਜਨਾ ਅਧੀਨ ਬਣੀ ਹੋਣ ਕਾਰਨ ਪੰਜਾਬ ਸਰਕਾਰ ਇਸ ਨੂੰ ਨਹੀਂ ਬਣਾ ਸਕਦੀ, ਜਵਾਬ ਤੋਂ ਅਸੰਤੁਸ਼ਟ ਪਿੰਡ ਵਾਸੀ ਨਾਅਰੇਬਾਜ਼ੀ ਕਰਨ ਲੱਗ ਪਏ।
‘ਆਪ’ ਉਮੀਦਵਾਰ ਡਾ. ਬਲਬੀਰ ਸਿੰਘ ਨੇ ਹਲਕਾ ਸ਼ੁਤਰਾਣਾ ਦੇ ਪਿੰਡ ਦੋਦੜਾ, ਕੁਲਾਰਾਂ, ਬੁਜਰਕ, ਮਵੀ, ਘੱਗਾ, ਬਰਾਸ, ਧੂਹੜ, ਦੁਗਾਲ ਹਾਮਝੇੜੀ ਤੇ ਪਾਤੜਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ। ਉਪਰੰਤ ਸ਼ਹਿਰ ਦੇ ਕਾਰ ਬਾਜ਼ਾਰ ਵਿੱਚ ਭਿੰਡਰ ਕਾਰ ਪੈਲੇਸ ’ਤੇ ਉਨ੍ਹਾਂ ਨੂੰ ਲੱਡੂਆਂ ਨਾਲ ਤੋਲਿਆ ਗਿਆ। ਇਸੇ ਦੌਰਾਨ ਉਨ੍ਹਾਂ ਕਿਹਾ ਕਿ ਭਾਜਪਾ ਕਿਸਾਨਾਂ ਦੀ ਕਾਤਲ ਹੈ, ਦਿੱਲੀ ਕਿਸਾਨ ਅੰਦੋਲਨ ਦੌਰਾਨ ਸਾਢੇ ਸੱਤ ਸੌ ਕਿਸਾਨਾਂ ਨੂੰ ਸ਼ਹੀਦ ਕਰਕੇ ਇਸ ਦਾ ਦਿਲ ਨਹੀਂ ਭਰਿਆ, ਖਨੌਰੀ ਬਾਰਡਰ ’ਤੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸਿੱਧੀ ਗੋਲੀ ਮਾਰੀ ਗਈ ਤੇ ਹੁਣ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦੇ ਵਿਰੋਧ ਦੌਰਾਨ ਭਾਜਪਾ ਵਰਕਰਾਂ ਨੇ ਇੱਕ ਹੋਰ ਕਿਸਾਨ ਸ਼ਹੀਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਨੀਤ ਕੌਰ ਨੇ 20 ਸਾਲ ਦੀ ਕਾਰਜਕਾਲ ਦੌਰਾਨ ਹਲਕੇ ਲਈ ਕੋਈ ਗਿਣਨਯੋਗ ਕੰਮ ਨਹੀਂ ਕੀਤਾ। ‌ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਇਮਾਨਦਾਰੀ ਦਾ ਬੁਰਕਾ ਪਾਇਆ ਹੋਇਆ ਹੈ।

Advertisement

Advertisement
Author Image

Advertisement
Advertisement
×