ਪੈਨਸ਼ਨਰਾਂ ਨੇ ਸਰਕਾਰ ’ਤੇ ਟਾਲ-ਮਟੋਲ ਦੀ ਨੀਤੀ ਅਪਣਾਉਣ ਦਾ ਦੋਸ਼ ਲਾਇਆ
ਨਿੱਜੀ ਪੱਤਰ ਪ੍ਰੇਰਕ
ਧੂਰੀ, 19 ਅਕਤੂਬਰ
ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਰਜਿ ਧੂਰੀ ਦੀ ਅਹਿਮ ਮੀਟਿੰਗ ਸੁਖਦੇਵ ਸ਼ਰਮਾ ਪ੍ਰਧਾਨ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਇੱਥੇ ਦਫ਼ਤਰ ਵਿਖੇ ਹੋਈ। ਸਕੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਟਾਲ-ਮਟੋਲ ਕਰ ਰਹੀ ਹੈ। ਤਨਖਾਹ ਕਮਿਸ਼ਨ ਦਾ ਬਕਾਇਆ, ਡੀਏ ਦੀਆਂ ਕਿਸ਼ਤਾਂ , 2:59 ਦਾ ਗੁਣਾਂਕ ਨਾਲ ਪੈਨਸ਼ਨ ਸੋਧ ਕਰਨ ਤੋਂ ਸਰਕਾਰ ਭੱਜ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਦੀਵਾਲੀ ਤੋਂ ਪਹਿਲਾਂ ਡੀਏ ਦੀਆਂ ਕਿਸ਼ਤਾ ਜਾਰੀ ਨਾ ਕਰਨ ਦੀ ਸੂਰਤ ਵਿੱਚ 5 ਨਵੰਬਰ ਨੂੰ ਜ਼ਿਮਨੀ ਚੋਣ ਬਰਨਾਲਾ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਵਿੱਚ ਜਸਦੇਵ ਸਿੰਘ ਐਕਟਿੰਗ ਪ੍ਰਧਾਨ, ਕੁਲਵੰਤ ਸਿੰਘ, ਰਮੇਸ਼ ਸ਼ਰਮਾ, ਸਰਬਜੀਤ ਸਿੰਘ, ਪ੍ਰਿੰਸੀਪਲ ਸ਼ਿਵ ਕੁਮਾਰ ਲੋਮਸ , ਪ੍ਰੀਤਮ ਸਿੰਘ ਧੂਰਾ, ਜਾਗਰ ਦਾਸ , ਓਂਕਾਰ ਸ਼ਰਮਾ , ਜੰਗ ਸਿੰਘ ਬਾਦਸ਼ਾਹਪੁਰ, ਜੈ ਦੇਵ ਸ਼ਰਮਾ, ਰਾਮ ਗੋਪਾਲ ਸ਼ਰਮਾ, ਮਨੋਹਰ ਲਾਲ ਸ਼ਰਮਾ, ਦਿਆਲ ਸਿੰਘ ਧੂਰਾ, ਗੁਰਮੇਲ ਸਿੰਘ ਡੀ ਐਮ , ਇੰਦਰਜੀਤ ਸ਼ਰਮਾ, ਗੁਰਮੀਤ ਸਿੰਘ ਮੂਕਰ, ਚਰਨਜੀਤ ਸਿੰਘ ਕੈਂਥ, ਬਹਾਦਰ ਸਿੰਘ, ਰਾਮ ਲਾਲ ਅਤੇ ਹੋਰ ਮੈਂਬਰ ਹਾਜ਼ਰ ਸਨ।