ਮੁੰਬਈ ਤੋਂ ਦਿੱਲੀ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ’ਚ ‘ਗੰਦ’ ਪਾਉਣ ਵਾਲਾ ਯਾਤਰੀ ਪੁਲੀਸ ਹਵਾਲੇ ਕੀਤਾ
08:08 PM Jun 29, 2023 IST
Advertisement
ਨਵੀਂ ਦਿੱਲੀ, 27 ਜੂਨ
Advertisement
ਏਅਰ ਇੰਡੀਆ ਨੇ ਅੱਜ ਦੱਸਿਆ ਕਿ 24 ਜੂਨ ਨੂੰ ਮੁੰਬਈ ਤੋਂ ਰਾਸ਼ਟਰੀ ਰਾਜਧਾਨੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵਿੱਚ ਸਵਾਰ ਯਾਤਰੀ ਨੇ ‘ਮਾੜਾ ਵਿਵਹਾਰ’ ਕੀਤਾ। ਏਅਰਲਾਈਨਜ਼ ਨੇ ਅੱਗੇ ਕਿਹਾ ਕਿ ਜਹਾਜ਼ ਦੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਯਾਤਰੀ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲੀਸ ਨੇ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਘਟਨਾ ਦੀ ਸੂਚਨਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੂੰ ਵੀ ਦਿੱਤੀ ਗਈ ਹੈ। ਪੁਲੀਸ ਮੁਤਾਬਕ ਜਹਾਜ਼ ਦੇ ਫਰਸ਼ ‘ਤੇ ਟੱਟੀ ਤੇ ਪਿਸ਼ਾਬ ਕਰਨ ਦੇ ਦੋਸ਼ ‘ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਮ ਸਿੰਘ ਨਾਮ ਦੇ ਇਸ ਵਿਅਕਤੀ ਨੇ ਜਹਾਜ਼ ਦੀ ਨੌਵੀਂ ਕਤਾਰ ਵਿੱਚ ਟੱਟੀ, ਪਿਸ਼ਾਬ ਕਰਨ ਦੇ ਨਾਲ ਨਾਲ ਥੁੱਕਿਆ ਸੀ।
Advertisement
Advertisement