ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੁਸਾਫ਼ਰ ਨੂੰ ਚੱਲਦੀ ਰੇਲਗੱਡੀ ਵਿਚੋਂ ਧੱਕਾ ਦਿੱਤਾ

07:16 AM Jul 20, 2024 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 19 ਜੁਲਾਈ
ਅੰਬਾਲਾ ਵਿੱਚ ਅੱਜ ਤਿੰਨ ਨੌਜਵਾਨਾਂ ਨੇ ਮੁਸਾਫ਼ਰ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਚੱਲਦੀ ਰੇਲਗੱਡੀ ’ਚੋਂ ਧੱਕਾ ਦੇ ਦਿੱਤਾ। ਜ਼ਖ਼ਮੀ ਮੁਸਾਫ਼ਰ ਨੂੰ ਅੰਬਾਲਾ ਕੈਂਟ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਮੁਸਾਫ਼ਰ ਸੰਜੈ ਕੁਮਾਰ ਨੇ ਦੱਸਿਆ ਕਿ ਉਹ ਰੇਲਗੱਡੀ ’ਤੇ ਗੋਰਖਪੁਰ ਜਾ ਰਿਹਾ ਸੀ। ਅੰਬਾਲਾ ਕੈਂਟ ਸਟੇਸ਼ਨ ’ਤੇ ਗੱਡੀ ਰੁਕੀ ਤਾਂ ਉਸ ਵਿੱਚ ਚੜ੍ਹੇ ਤਿੰਨ ਨੌਜਵਾਨਾਂ ਨੇ ਉਸ ਨੂੰ ਦਰਵਾਜ਼ੇ ਕੋਲੋਂ ਉੱਠਣ ਲਈ ਕਿਹਾ। ਉਸ ਨੇ ਉੱਠਣ ਲਈ ਦੋ ਮਿੰਟ ਮੰਗੇ ਤਾਂ ਨੌਜਵਾਨਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਉਨ੍ਹਾਂ ਉਸ ’ਤੇ ਚਾਕੂ ਨਾਲ ਹਮਲਾ ਕਰ ਕੇ ਉਸ ਨੂੰ ਚੱਲਦੀ ਗੱਡੀ ’ਚੋਂ ਧੱਕਾ ਦੇ ਕੇ ਥੱਲੇ ਸੁੱਟ ਦਿੱਤਾ। ਮੌਕੇ ’ਤੇ ਪਹੁੰਚੇ ਏਐੱਸਆਈ ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਦੋ ਮੁਸਾਫ਼ਰਾਂ ’ਤੇ ਚਾਕੂ ਨਾਲ ਹਮਲਾ ਕੀਤਾ ਗਿਆ ਹੈ।

Advertisement

Advertisement
Advertisement