ਦਿੱਲੀ ਤੋਂ ਚੇਨੱਈ ਜਾਣ ਵਾਲੇ ਇੰਡੀਗੋ ਜਹਾਜ਼ ਦੇ ਐਮਰਜੰਸੀ ਦਰਵਾਜ਼ੇ ਨੂੰ ਯਾਤਰੀ ਨੇ ਖੋਲ੍ਹਣ ਦੀ ਕੋਸ਼ਿਸ਼ ਕੀਤੀ
01:50 PM Sep 20, 2023 IST
ਨਵੀਂ ਦਿੱਲੀ, 20 ਸਤੰਬਰ
ਰਾਸ਼ਟਰੀ ਰਾਜਧਾਨੀ ਤੋਂ ਚੇਨਈ ਜਾ ਰਹੀ ਇੰਡੀਗੋ ਦੀ ਉਡਾਣ ਵਿਚ ਸਵਾਰ ਯਾਤਰੀ ਨੇ ਮੰਗਲਵਾਰ ਰਾਤ ਨੂੰ ਉਡਾਣ ਭਰਨ ਤੋਂ ਪਹਿਲਾਂ ਐਮਰਜੰਸੀ ਐਗਜ਼ਿਟ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਏਅਰਲਾਈਨ ਨੇ ਕਿਹਾ ਕਿ ਯਾਤਰੀ ਨੂੰ ਚਾਲਕ ਦਲ ਨੇ ਚੇਨਈ ਪਹੁੰਚਣ 'ਤੇ ਸਥਾਨਕ ਅਧਿਕਾਰੀਆਂ ਨੂੰ ਸੌਂਪ ਦਿੱਤਾ। ਇਹ ਘਟਨਾ ਦਿੱਲੀ ਤੋਂ ਚੇਨਈ ਜਾ ਰਹੀ ਫਲਾਈਟ 6ਈ 6341 'ਤੇ ਵਾਪਰੀ। ਯਾਤਰੀ ਨੇ ਉਡਾਣ ਭਰਨ ਤੋਂ ਪਹਿਲਾਂ ਐਮਰਜੰਸੀ ਐਗਜ਼ਿਟ ਡੋਰ ਖੋਲ੍ਹਣ ਦੀ ਕੋਸ਼ਿਸ਼ ਕੀਤੀ।
Advertisement
Advertisement