ਨਵੀਂ ਦਿੱਲੀ ਤੋਂ ਲੰਡਨ ਜਾਣ ਵਾਲੇ ਜਹਾਜ਼ ਦੀ ਯਾਤਰੀ ਨੂੰ ਅਮਲੇ ਨਾਲ ਬਹਿਸ ਤੋਂ ਬਾਅਦ ਉਤਾਰਿਆ
02:09 PM Mar 07, 2024 IST
ਨਵੀਂ ਦਿੱਲੀ, 7 ਮਾਰਚ
ਲੰਡਨ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਵਿੱਚ ਬਿਜ਼ਨੈੱਸ ਕਲਾਸ ਦੀ ਮਹਿਲਾ ਯਾਤਰੀ ਨੂੰ ਇਸ ਅਮਲੇ ਨਾਲ ਬਹਿਸ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੋਂ ਉਤਾਰ ਦਿੱਤਾ ਗਿਆ। ਇਹ ਘਟਨਾ 5 ਮਾਰਚ ਨੂੰ ਫਲਾਈਟ ਏਆਈ 161 ਵਿੱਚ ਵਾਪਰੀ ਸੀ ਅਤੇ ਇਸ ਵਿੱਚ ਸ਼ਾਮਲ ਯਾਤਰੀ ਸੀਨੀਅਰ ਕਾਰਪੋਰੇਟ ਕਾਰਜਕਾਰੀ ਸੀ। ਬਿਆਨ ਵਿੱਚ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਬਿਜ਼ਨਸ ਕਲਾਸ ਵਿੱਚ ਯਾਤਰਾ ਕਰ ਰਹੀ ਯਾਤਰੀ ਨੂੰ ਚਾਲਕ ਦਲ ਦੇ ਮੈਂਬਰਾਂ ਨਾਲ ਕੁਝ ਬਹਿਸ ਤੋਂ ਬਾਅਦ ਕਪਤਾਨ ਦੀ ਸਲਾਹ 'ਤੇ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਇਸ ਸਾਰੀ ਘਟਨਾ ਕਾਰਨ ਜਹਾਜ਼ ਇਕ ਘੰਟਾ ਦੇਰੀ ਨਾਲ ਉੱਡਿਆ, ਜਿਸ ਯਾਤਰੀ ਨੂੰ ਉਤਾਰਿਆ ਗਿਆ ਸੀ, ਉਹ ਕੁਝ ਜ਼ਰੂਰੀ ਕਾਰਨਾਂ ਕਰਕੇ ਯਾਤਰਾ ਕਰ ਰਹੀ ਸੀ ਤੇ ਉਸ ਵੱਲੋਂ ਦਿੱਤੇ ਲਿਖਤੀ ਭਰੋਸੇ ਤੋਂ ਬਾਅਦ ਉਸ ਨੂੰ ਅਗਲੀ ਉਡਾਣ ਵਿੱਚ ਸਵਾਰ ਕਰ ਲਿਆ ਗਿਆ ਸੀ। ਘਟਨਾ ਦੇ ਵੇਰਵਿਆਂ ਦਾ ਤੁਰੰਤ ਪਤਾ ਨਹੀਂ ਲੱਗਿਆ।
Advertisement
Advertisement