For the best experience, open
https://m.punjabitribuneonline.com
on your mobile browser.
Advertisement

13-0 ਦਾ ਨਾਅਰਾ ਦੇਣ ਵਾਲੀ ਪਾਰਟੀ ਦਾ ਹਾਲ 0-13 ਹੋਵੇਗਾ: ਖਹਿਰਾ

12:09 PM May 06, 2024 IST
13 0 ਦਾ ਨਾਅਰਾ ਦੇਣ ਵਾਲੀ ਪਾਰਟੀ ਦਾ ਹਾਲ 0 13 ਹੋਵੇਗਾ  ਖਹਿਰਾ
Advertisement

ਪੱਤਰ ਪ੍ਰੇਰਕ
ਸ਼ਹਿਣਾ, 5 ਮਈ
ਸੰਗਰੂਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ 13-0 ਦਾ ਨਾਅਰਾ ਦੇਣ ਵਾਲੀ ਪਾਰਟੀ ਦੀ ਹਾਲਤ ਇਸ ਵੇਲੇ 0-13 ਵਾਲੀ ਬਣ ਗਈ ਹੈ। ਇਸ ਪਾਰਟੀ ਨੂੰ 13 ਸੀਟਾਂ ’ਤੇ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਲੱਭੇ। ਪਿੰਡ ਉਗੋਕੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸੱਤਾ ’ਤੇ ਕਾਬਜ਼ ਹੋਣ ਪਿੱਛੋਂ ਲੋਕ ਮਸਲਿਆਂ ਨੂੰ ਪੂਰੀ ਤਰ੍ਹਾਂ ਵਿਸਾਰ ਦਿੱਤਾ ਹੈ। ਆਮ ਆਦਮੀ ਪਾਰਟੀ ਚੋਣਾਂ ’ਚ ਜਿੱਤਣ ਪਿੱਛੋਂ ਆਮ ਪਾਰਟੀ ਦੀ ਥਾਂ ਖਾਸ ਪਾਰਟੀ ਬਣ ਗਈ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਆਪਣੇ ਭਾਸ਼ਣਾਂ ’ਚ ਕਹਿੰਦੇ ਸਨ ਕਿ ਬੇਰੁਜ਼ਗਾਰ ਲੰਬੀ ਅਤੇ ਪਟਿਆਲੇ ’ਚ ਡਾਂਗਾਂ ਖਾਣ ਜਾਂਦੇ ਸਨ ਪਰ ਬੇਰੁਜ਼ਗਾਰਾਂ ’ਤੇ ਸੰਗਰੂਰ ’ਚ ਹੋਇਆ ਤਸ਼ੱਦਦ ਦਿਖਾਈ ਹੀ ਨਹੀਂ ਦਿੰਦਾ। ਸ੍ਰੀ ਖਹਿਰਾ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ‘ਆਪ’ ਸਰਕਾਰ ਨੇ ਦੋ ਸਾਲਾਂ ’ਚ ਧੇਲਾ ਵੀ ਨਹੀਂ ਖਰਚਿਆ। ਉਨ੍ਹਾਂ ਕਿਹਾ ਕਿ ਬਲਾਕ ਸ਼ਹਿਣਾ ਦੇ ਪਿੰਡਾਂ ’ਚ ਕਾਂਗਰਸੀ ਰੈਲੀਆਂ ’ਚ ਇਕੱਠ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੇ ‘ਆਪ’ ਸਰਕਾਰ ਨੂੰ ਰੱਦ ਕਰ ਦਿੱਤਾ ਹੈ। ਇਸ ਮੌਕੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਕਾਂਗਰਸ ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਗੁਰਤੇਜ ਸਿੰਘ ਉਗੋਕੇ, ਨਿਰਮਲ ਸਿੰਘ ਝਿੰਜਰ, ਅਜੈਬ ਸਿੰਘ, ਪ੍ਰਸ਼ੋਤਮ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×