ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸ਼ਰੀਕਾਂ ਨੇ ਵਿਦੇਸ਼ ਰਹਿੰਦੇ ਪਰਿਵਾਰ ਦੀ ਜ਼ਮੀਨ ਆਪਣੇ ਨਾਮ ਕਰਵਾਈ

08:36 AM Sep 07, 2024 IST

ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 6 ਸਤੰਬਰ
ਨੇੜਲੇ ਪਿੰਡ ਹਾਂਸ ਕਲਾਂ ’ਚ ਸ਼ਰੀਕਾਂ ਵੱਲੋਂ ਪਿੰਡ ਦੇ ਬਰਮਾ ਰਹਿੰਦੇ ਪਰਿਵਾਰ ਦੀ ਜੱਦੀ ਜ਼ਮੀਨ ਦੇ ਮਾਲਕੀ ਰਿਕਾਰਡ ਨਾਲ ਕਥਿਤ ਛੇੜਛਾੜ ਕਰਕੇ ਜ਼ਮੀਨ ਆਪਣੇ ਨਾਂ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਸ਼ਰਨ ਸਿੰਘ ਵਾਸੀ ਪਿੰਡ ਸਿੱਧਵਾਂ ਕਲਾਂ ਨੇ ਦੱਸਿਆ ਕਿ ਉਸ ਦੇ ਨਾਨਕੇ ਪਿੰਡ ਹਾਂਸ ਕਲ੍ਹਾਂ ਹਨ ਤੇ ਉਸ ਦੇ ਸਕੇ ਮਾਮੇ ਆਸਾ ਸਿੰਘ, ਪਰੇਮ ਸਿੰਘ ਜੋ ਕਿ ਬਰਮਾ ’ਚ ਰਹਿੰਦੇ ਹਨ। ਨਾਨਕਿਆਂ ਦੀ ਮਾਲਕੀ ਜ਼ਮੀਨ ਪਿੰਡ ਹਾਂਸ ਕਲਾਂ ’ਚ ਹੈ, ਜਿਸ ਦੀ ਸਾਂਭ-ਸੰਭਾਲ ਲਈ ਮੁਖਤਿਆਰਨਾਮਾ ਉਸ (ਗੁਰਸ਼ਰਨ ਸਿੰਘ) ਕੋਲ ਹੈ। ਗੁਰਸ਼ਰਨ ਸਿੰਘ ਮੁਤਾਬਕ ਕੁੱਝ ਦਿਨ ਪਹਿਲਾਂ ਜਦੋਂ ਉਸਨੇ ਮਾਂਮਿਆ ਦੀ ਜ਼ਮੀਨ ਦੀਆਂ ਫਰਦਾਂ ਕਢਵਾ ਕੇ ਦੇਖੀਆਂ ਤਾਂ ਸਾਰੀ ਪੈਲੀ ਦੀ ਮਾਲਕੀ ਸਾਲ 2020 ’ਚ ਜਗਸੀਰ ਸਿੰਘ ਪੁੱਤਰ ਕਰਤਾਰ ਸਿੰਘ ਤੇ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਦੋਵੇਂ ਵਾਸੀ ਹਾਂਸ ਕਲਾਂ ਦੇ ਨਾਮ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਦਾ ਖਾਤਾ ਮੁਸ਼ਤਰਕਾ ਸੀ। ਗੁਰਸ਼ਰਨ ਸਿੰਘ ਨੇ ਇੱਥੇ ਹੀ ਬੱਸ ਨਹੀਂ ਉਕਤ ਵਿਅਕਤੀਆਂ ਨੇ ਆਪਣੇ ਨਾਂ ਕਰਵਾਈ ਜ਼ਮੀਨ ’ਤੇ ਕੇਨਰਾ ਬੈਂਕ ਮੁਲਾਂਪੁਰ (ਦਾਖਾ) ਦੀ ਬ੍ਰਾਂਚ ਮੈਨੇਜਰ ਤੇ ਹਲਕਾ ਪਟਵਾਰੀ ਨਾਲ ਕਥਿਤ ਮਿਲੀਭੁਗਤ ਕਰਕੇ 9.5 ਲੱਖ ਦੀ ਲਿਮਟ ਵੀ ਬਣਾ ਲਈ। ਗੁਰਸ਼ਰਨ ਸਿੰਘ ਨੇ ਹੋਈ ਘਪਲੇਬਾਜ਼ੀ ਦੀ ਸ਼ਿਕਾਇਤ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੂੰ ਦਿੱਤੀ। ਮੁੱਢਲੀ ਪੜਤਾਲ ਉਪਰੰਤ ਥਾਣਾ ਸਦਰ ਦੀ ਪੁਲੀਸ ਨੇ ਮਨਪ੍ਰੀਤ ਸਿੰਘ ਤੇ ਜਗਸੀਰ ਸਿੰਘ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੜਤਾਲੀਆ ਅਧਿਕਾਰੀ ਗੁਰਦੀਪ ਸਿੰਘ ਨੇ ਆਖਿਆ ਕਿ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜਿਹੜਾ ਵੀ ਵਿਅਕਤੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

Advertisement

Advertisement