For the best experience, open
https://m.punjabitribuneonline.com
on your mobile browser.
Advertisement

ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ

06:34 AM May 07, 2024 IST
ਸੜਕ ਹਾਦਸੇ ਦੇ ਸ਼ਿਕਾਰ ਪਰਿਵਾਰ ਦੇ ਮਾਪੇ ਦੋ ਦਿਨ ਪਹਿਲਾਂ ਹੀ ਪੁੱਜੇ ਸਨ ਕੈਨੇਡਾ
Advertisement

ਪੱਤਰ ਪ੍ਰੇਰਕ
ਵੈਨਕੂਵਰ, 6 ਮਈ
ਕੁਝ ਸਾਲ ਪਹਿਲਾਂ ਚੇਨੱਈ (ਭਾਰਤ) ਤੋਂ ਕੈਨੇਡਾ ਆਏ ਗੋਕਲਨਾਥ ਮੰਨੀਵਾਨਨ (33) ਤੇ ਉਸ ਦੀ ਪਤਨੀ ਅਸ਼ਿਵਥਾ ਜਵਾਹਰ (27) ਨਾਲ ਲੰਘੀ 29 ਅਪਰੈਲ ਦੀ ਸ਼ਾਮ ਨੂੰ ਵਾਪਰੀ ਘਟਨਾ ਦਾ ਦਰਦ ਉਸ ਵੇਲੇ ਛਲਕ ਆਇਆ, ਜਦੋਂ ਐਤਵਾਰ ਨੂੰ ਉਹ ਮੀਡੀਆ ਸਾਹਮਣੇ ਆਏ। ਉਸ ਦਿਨ ਸ਼ਾਮ ਨੂੰ ਟੋਰਾਂਟੋ ਤੋਂ ਆਪਣੇ ਘਰ ਜਾਂਦਿਆਂ ਹਾਈਵੇਅ 401 ਤੇ ਵਿਟਬੀ ਕੋਲ ਸਾਹਮਣਿਓਂ ਗਲਤ ਪਾਸਿਉਂ ਸ਼ਰਾਬ ਠੇਕਾ ਲੁੱਟ ਕੇ ਦੌੜ ਰਹੇ ਲੁਟੇਰੇ ਦੀ ਵੈਨ ਨੇ ਉਨ੍ਹਾਂ ਦੀ ਕਾਰ ਨੂੰ ਸਿੱਧੀ ਟੱਕਰ ਮਾਰੀ ਸੀ। ਹਾਦਸੇ ਵਿਚ ਉਸ ਦੇ ਮਾਪੇ ਤੇ ਤਿੰਨ ਮਹੀਨੇ ਦਾ ਬੱਚਾ ਮਾਰਿਆ ਗਿਆ ਤੇ ਉਹ ਪਤੀ ਪਤਨੀ ਗੰਭੀਰ ਜ਼ਖ਼ਮੀ ਹੋਏ ਸਨ। ਗੋਕਲਨਾਥ ਨੇ ਮੀਡੀਆ ਨੂੰ ਕਿਹਾ ਕਿ ਉਸ ਦਾ ਆਪਣਾ ਘਰ ਉਸ ਨੂੰ ਸਵਾਲ ਕਰਦਾ ਜਾਪਦਾ ਹੈ ਕਿ ਨੰਨ੍ਹਾ ਬੱਚਾ ਤੇ ਮਾਪੇ ਕਿੱਥੇ ਛੱਡ ਆਇਆ ? ਉਸ ਨੇ ਕਿਹਾ ਕਿ ਉਨ੍ਹਾਂ ਦੀ ਤਾਂ ਦੁਨੀਆ ਹੀ ਖਾਲੀ ਹੋ ਗਈ।

Advertisement

Advertisement
Author Image

joginder kumar

View all posts

Advertisement
Advertisement
×