ਕਾਗਜ਼
10:58 AM Aug 24, 2024 IST
Advertisement
ਗੁਰਮੀਤ ਸਿੰਘ ਮਰਾੜ੍ਹ
ਪਾਪਾ, ਕਿੱਥੋਂ ਆਇਆ ਕਾਗਜ਼
ਕਿਸ ਨੇ ਸੀ ਬਣਾਇਆ ਕਾਗਜ਼।
ਐਨਾ ਸੋਹਣਾ, ਨਰਮ ਅਤੇ ਕੂਲਾ
ਕੀ ਕੁਝ ਹੈ ਵਿੱਚ ਪਾਇਆ ਕਾਗਜ਼।
ਪੁੱਤਰ, ਚੀਨ ਦਾ ਇੱਕ ਸੀ ਜਵਾਨ
ਸਾਈ ਲੂਨ ਸੀ ਉਸ ਦਾ ਨਾਮ।
Advertisement
ਕਰਦਾ ਸੀ ਉਸ ਤਜਰਬੇ ਰੋਜ਼
ਉਸ ਨੇ ਕੀਤੀ ਕਾਗਜ਼ ਦੀ ਖੋਜ।
ਸਭ ਤੋਂ ਪਹਿਲਾਂ, ਰੁੱਖਾਂ ਨੂੰ ਵੱਢ ਕੇ
ਵਿੱਚ ਪਾਣੀ ਗਲਾਇਆ ਜਾਂਦਾ।
ਬਹੁਤ ਸਾਰਾ ਰੰਗ ਤੇ ਰਸਾਇਣ
ਵਿੱਚ ਇਸ ਦੇ ਮਿਲਾਇਆ ਜਾਂਦਾ।
Advertisement
ਇਸ ਨਗੁਦੀ ਨੂੰ ਪਾਣੀ ’ਚੋਂ ਕੱਢ ਕੇ
ਵਿੱਚ ਮਸ਼ੀਨਾਂ, ਪਾਇਆ ਜਾਂਦਾ।
ਕੱਪੜੇ ਵਾਂਗੂ ਮਸ਼ੀਨਾਂ ਇਸ ਦੀਆਂ
ਕਰਦੀਆਂ ਨੇ ਸੀਟਾਂ ਤਿਆਰ।
ਸਕਾਉਣ ਲਈ ਪਾਣੀ ਇਸ ਦਾ
ਪਾਇਆ ਜਾਂਦਾ ਧੁੱਪ ’ਚ ਬਾਹਰ।
ਕਾਂਟ ਛਾਂਟ ਤੋਂ ਬਾਅਦ ਇਸ ਦੇ
ਵੱਡੇ ਬੰਡਲ ਜਿਹੇ ਬਣ ਜਾਂਦੇ।
ਕੁਝ ਅਖ਼ਬਾਰ, ਮੈਗਜ਼ੀਨ ਲਈ
ਕੁਝ ਕਿਤਾਬਾਂ ਕਾਪੀਆਂ ਲਈ ਜਾਂਦੇ।
ਬੱਚਿਓ, ਕਦਰ ਕਰਨੀ ਹੈ ਕਾਗਜ਼ ਦੀ
ਵਿਆਰਥ ਨਹੀਂ ਕਦੇ ਗੁਆਉਣਾ।
ਮੁੱਕ ਜਾਣਗੇ ਜੇ ਰੁੱਖ ਧਰਤੀ ਤੋਂ
ਪੈ ਨਾ ਜਾਏ ਫਿਰ ਪਛਤਾਉਣਾ।
ਸੰਪਰਕ: 95014-00397
Advertisement