ਮੁੱਖ ਮੰਤਰੀ ਦੇ ਪਿੰਡ ਸਤੌਜ ’ਚ ਸਰਬਸੰਮਤੀ ਨਾਲ ਪੰਚਾਇਤ ਚੁਣੀ
11:28 PM Oct 07, 2024 IST
Advertisement
ਗੁਰਦੀਪ ਸਿੰਘ ਲਾਲੀ
Advertisement
ਸੰਗਰੂਰ, 7 ਅਕਤੂਬਰ
Advertisement
Panchayat elected unanimously in CM village ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਚ ਪਿੰਡ ਦੇ ਲੋਕਾਂ ਨੇ ਸਰਪੰਚ ਅਤੇ 6 ਪੰਚਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਹੈ, ਜਦੋਂ ਕਿ ਪਿੰਡ ਦੇ ਤਿੰਨ ਵਾਰਡਾਂ ’ਚ ਸਹਿਮਤੀ ਨਹੀਂ ਹੋ ਸਕੀ। ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਪ੍ਰਕਿਰਿਆ ਤੋਂ ਬਾਅਦ ਪਿੰਡ ਸਤੌਜ ’ਚ ਹਰਬੰਸ ਸਿੰਘ ਹੈਪੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ। ਪਿੰਡ ਦੇ ਸਰਪੰਚ ਹਰਬੰਸ ਸਿੰਘ ਹੈਪੀ ਨੇ ਦੱਸਿਆ ਕਿ ਭਾਵੇਂ ਸਰਪੰਚ ਦੇ ਅਹੁਦੇ ਲਈ ਦੋ ਹੋਰ ਭੋਲਾ ਸਿੰਘ ਢੱਡੇ ਅਤੇ ਬੱਬੀ ਸਤੌਜੀਆ ਵੀ ਉਮੀਦਵਾਰ ਸਨ ਪਰ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਅਪੀਲ ’ਤੇ ਫੁੱਲ੍ਹ ਚੜ੍ਹਾਉਂਦੇ ਹੋਏ ਨਾਮਜ਼ਦਗੀ ਪੱਤਰ ਵਾਪਸ ਲੈ ਲਏ।
Advertisement