For the best experience, open
https://m.punjabitribuneonline.com
on your mobile browser.
Advertisement

ਚੰਗਾਲੀਵਾਲਾ ’ਚ ਸਰਬਸੰਮਤੀ ਨਾਲ ਪੰਚਾਇਤ ਚੁਣੀ

07:16 AM Oct 05, 2024 IST
ਚੰਗਾਲੀਵਾਲਾ ’ਚ ਸਰਬਸੰਮਤੀ ਨਾਲ ਪੰਚਾਇਤ ਚੁਣੀ
ਨਵੀਂ ਚੁਣੀ ਪੰਚਾਇਤ ਤੇ ਸਰਪੰਚ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਰਾਹੁਲਇੰਦਰ ਸਿੰਘ ਸਿੱਧੂ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਅਕਤੂਬਰ
ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਹੁਰੇ ਪਿੰਡ ਚੰਗਾਲੀਵਾਲਾ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਇਸ ਚੋਣ ਵਿਚ ਪਿੰਡ ਦੇ ਨੌਜਵਾਨ ਹਰਕੀਰਤ ਸਿੰਘ ਮਣੀ ਨੂੰ ਪਿੰਡ ਚੰਗਾਲੀਵਾਲਾ ਦਾ ਸਰਪੰਚ ਚੁਣ ਲਿਆ ਗਿਆ। ਇਸ ਸਬੰਧੀ ਨਵੇਂ ਚੁਣੇ ਸਰਪੰਚ ਹਰਕੀਰਤ ਸਿੰਘ ਮਨੀ ਨੇ ਕਿਹਾ ਕਿ ਸਰਪੰਚੀ ਦੀ ਚੋਣ ਸਮੇਂ ਪੂਰੇ ਪਿੰਡ ਦੀ ਸਹਿਮਤੀ ਧੜੇਬੰਦੀ ਤੋਂ ਉਪਰ ਉੱਠ ਕੇ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਗੁਰਦੇਵ ਸਿੰਘ ਪੰਚ, ਬਲਵਿੰਦਰ ਕੌਰ, ਪ੍ਰੇਮ ਚੰਦ ਅਤੇ ਹਰਮੇਸ਼ ਕੁਮਾਰ ਨੂੰ ਵੀ ਸਰਬਸੰਮਤੀ ਨਾਲ ਪਿੰਡ ਚੰਗਾਲੀਵਾਲਾ ਦੇ ਪੰਚਾਇਤ ਮੈਂਬਰ ਚੁਣੇ ਗਏ ਹਨ। ਇਸ ਸਮੇਂ ਨਵੇਂ ਚੁਣੇ ਸਰਪੰਚ ਹਰਕੀਰਤ ਸਿੰਘ ਮਨੀ ਦਾ ਬੀਬੀ ਭੱਠਲ ਦੇ ਪੁੱਤਰ ਰਾਹੁਲਇੰਦਰ ਸਿੰਘ ਸਿੱਧੂ ਨੇ ਮੂੰਹ ਮਿੱਠਾ ਕਰਵਾਇਆ।
ਸਰਪੰਚ ਹਰਕੀਰਤ ਸਿੰਘ ਮਨੀ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਜੋ ਉਸ ਨੂੰ ਮਾਣ ਬਖਸ਼ਿਆ ਹੈ ਉਹ ਹਮੇਸ਼ਾ ਰਿਣੀ ਰਹਿਣਗੇ ਅਤੇ ਪਿੰਡ ਦਾ ਵਿਕਾਸ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਪਿੰਡ ਦੇ ਹਰੇਕ ਛੋਟੇ ਤੋਂ ਵੱਡੇ ਤੱਕ ਹਰੇਕ ਵਿਅਕਤੀ ਨੂੰ ਪੂਰਾ ਮਾਨ ਸਤਿਕਾਰ ਸਾਡੀ ਪੰਚਾਇਤ ਵੱਲੋਂ ਦਿੱਤਾ ਜਾਵੇਗਾ। ਇਸ ਮੌਕੇ ਅਰਪਿੰਦਰ ਸਿੰਘ ਸਿੱਧੂ ਐਡਵੋਕੇਟ, ਹਰਦੀਪ ਸਿੰਘ ਪ੍ਰਧਾਨ ਨੰਬਰਦਾਰ ਯੂਨੀਅਨ, ਹਰਵਿੰਦਰ ਸਿੰਘ, ਕਰਮਜੀਤ ਸਿੰਘ ਸਾਬਕਾ ਸਰਪੰਚ, ਪਰਮਦੀਪ ਸਿੰਘ, ਹਰਜਿੰਦਰ ਸਿੰਘ ਲਾਡੀ, ਹਰਿੰਦਰ ਸਿੰਘ ਨੰਬਰਦਾਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿਵਜੀ ਸੰਗਤਪੁਰਾ ਆਦਿ ਮੌਜੂਦ ਸਨ।

Advertisement

Advertisement
Advertisement
Author Image

sukhwinder singh

View all posts

Advertisement