For the best experience, open
https://m.punjabitribuneonline.com
on your mobile browser.
Advertisement

ਪਿੰਡ ਉੱਭਾਵਾਲ ਤੇ ਚੱਠੇ ਸੇਖਵਾਂ ਦੀ ਪੰਚਾਇਤੀ ਜ਼ਮੀਨ ਮਜ਼ਦੂਰਾਂ ਨੂੰ ਮਿਲੀ

07:22 AM Aug 15, 2024 IST
ਪਿੰਡ ਉੱਭਾਵਾਲ ਤੇ ਚੱਠੇ ਸੇਖਵਾਂ ਦੀ ਪੰਚਾਇਤੀ ਜ਼ਮੀਨ ਮਜ਼ਦੂਰਾਂ ਨੂੰ ਮਿਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਅਗਸਤ
ਪਿੰਡ ਉੱਭਾਵਾਲ ਅਤੇ ਚੱਠੇ ਸੇਖਵਾਂ ਵਿੱਚ ਖੇਤ ਮਜ਼ਦੂਰ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਕੀਮਤ ’ਤੇ ਸਾਂਝੇ ਤੌਰ ’ਤੇ ਲੈਣ ਵਿਚ ਸਫ਼ਲ ਹੋਏ ਹਨ। ਦੋਵੇਂ ਪਿੰਡਾਂ ਦੀ ਪੰਚਾਇਤੀ ਜ਼ਮੀਨ ’ਚੋਂ ਰਾਖਵੇਂ ਕੋਟੇ ਦੀ ਜ਼ਮੀਨ ਸਾਂਝੀ ਖੇਤੀ ਲਈ ਮਜ਼ਦੂਰਾਂ ਨੂੰ ਮਿਲੀ ਹੈ ਜਿਸ ਤੋਂ ਬਾਗੋਬਾਗ ਮਜ਼ਦੂਰਾਂ ਵਲੋਂ ਖੁਸ਼ੀ ਵਿਚ ਜੇਤੂ ਰੈਲੀ ਕੀਤੀ ਗਈ। ਮਜ਼ਦੂਰ ਆਗੂ ਧਰਮਪਾਲ ਨਮੋਲ ਨੇ ਪਿੰਡ ਚੱਠੇ ਸੇਖਵਾਂ ’ਚ ਖੇਤ ਮਜ਼ਦੂਰਾਂ ਦੀ ਰੈਲੀ ਨੂੰ ਸੰਬੋਧਨ ਕੀਤਾ। ਜਾਣਕਾਰੀ ਅਨੁਸਾਰ ਅੱਜ ਬੀਡੀਪੀਓ ਵਿਭਾਗ ਵੱਲੋਂ ਪਿੰਡ ਚੱਠੇ ਸੇਖਵਾਂ ਅਤੇ ਉੱਭਾਵਾਲ ਦੇ ਵਿੱਚ ਬੋਲੀਆਂ ਰੱਖੀਆਂ ਗਈਆਂ ਸਨ। ਪਿੰਡ ਉੱਭਾਵਾਲ ਦੇ ਖੇਤ ਮਜ਼ਦੂਰ 20 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ 10 ਏਕੜ ਜ਼ਮੀਨ ਲੈਣ ’ਚ ਸਫਲ ਹੋਏ। ਇਸੇ ਤਰ੍ਹਾਂ ਪਿੰਡ ਚੱਠੇ ਸੇਖਵਾਂ ’ਚ 24 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੰਜ ਏਕੜ ਜ਼ਮੀਨ ਲੈਣ ਵਿੱਚ ਖੇਤ ਮਜ਼ਦੂਰ ਸਫਲ ਹੋਏ।

Advertisement
Advertisement
Author Image

Advertisement