ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਚਾਇਤ ਨੇ ਪੁਲੀਸ ’ਤੇ ਕਰੱਸ਼ਰ ਮਾਲਕਾਂ ਦੇ ਹੱਕ ’ਚ ਭੁਗਤਣ ਦੇ ਦੋਸ਼ ਲਾਏ

08:54 AM Jul 12, 2024 IST

ਦੀਪਕ ਠਾਕੁਰ
ਤਲਵਾੜਾ, 11 ਜੁਲਾਈ
ਪਿੰਡ ਟੋਟੇ ਦੀ ਪੰਚਾਇਤ ਨੇ ਹਾਜੀਪੁਰ ਪੁਲੀਸ ’ਤੇ ਕਰੱਸ਼ਰ ਮਾਲਕਾਂ ਦੇ ਹੱਕ ’ਚ ਭੁਗਤਣ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਥਾਣਾ ਹਾਜੀਪੁਰ ਮੁਖੀ ਪੰਕਜ ਕੁਮਾਰ ਨੇ ਪੰਚਾਇਤ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।
ਪਿੰਡ ਟੋਟੇ ਦੇ ਪੰਚਾਇਤ ਮੈਂਬਰ ਬੀਰ ਸਿੰਘ ਨੇ ਦੱਸਿਆ ਕਿ ਬਿਆਸ ਦਰਿਆ ’ਚ ਚੱਲਦੇ ਸਟੋਨ ਕਰੱਸ਼ਰਾਂ ਮਾਲਕਾਂ ਨੇ ਜਬਰੀ ਪੰਚਾਇਤ ਦੀ ਜ਼ਮੀਨ ’ਚ ਲਾਂਘਾ ਬਣਾ ਲਿਆ ਹੈ। ਲੰਘੇ ਕੱਲ੍ਹ ਮਹਿਲਾ ਸਰਪੰਚ ਸ਼ੀਲਾ ਦੇਵੀ ਦੀ ਅਗਵਾਈ ’ਚ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਰਸਤਾ ਰੋਕ ਦਿੱਤਾ ਅਤੇ ਇਸ ਦੀ ਇਤਲਾਹ ਥਾਣਾ ਹਾਜੀਪੁਰ ਨੂੰ ਕੀਤੀ। ਥਾਣਾ ਮੁਖੀ ਪੰਕਜ ਕੁਮਾਰ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ। ਪੁਲੀਸ ਨੇ ਪੰਚਾਇਤ ਨੂੰ ਥਾਣੇ ਬੁਲਾਇਆ। ਮਹਿਲਾ ਸਰਪੰਚ ਸ਼ੀਲਾ ਦੇਵੀ ਨੇ ਦੱਸਿਆ ਕਿ ਥਾਣਾ ਮੁਖੀ ਪੰਕਜ ਕੁਮਾਰ ਨੇ ਉਨ੍ਹਾਂ ਨੂੰ ਦਬਕਾਇਆ ਅਤੇ ਕਰੱਸ਼ਰ ਮਾਲਕਾਂ ਨਾਲ ਸਮਝੌਤੇ ਲਈ ਦਬਾਅ ਪਾਇਆ ਜਦਕਿ ਉਹ ਪੰਚਾਇਤੀ ਰਕਬੇ ਵਿੱਚੋਂ ਕਰੱਸ਼ਰਾਂ ਵੱਲੋਂ ਬਣਾਏ ਕਥਿਤ ਲਾਂਘੇ ’ਤੇ ਰੋਕ ਲਾਉਣ ਦੀ ਮੰਗ ਕਰ ਰਹੇ ਸਨ। ਥਾਣਾ ਹਾਜੀਪੁਰ ਮੁਖੀ ਪੰਕਜ ਕੁਮਾਰ ਨੇ ਪਿੰਡ ਟੋਟੇ ਦੀ ਪੰਚਾਇਤ ਵੱਲੋਂ ਲਗਾਏ ਇਲਜ਼ਾਮਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ।

Advertisement

Advertisement
Advertisement