ਭਾਰਤ ਸਰਕਾਰ ਵੱਲੋਂ ਰਿਹਾਅ ਕੀਤਾ ਪਾਕਿਸਤਾਨੀ ਕੈਦੀ ਵਤਨ ਪਰਤਿਆ
07:16 AM Feb 24, 2024 IST
ਪੱਤਰ ਪ੍ਰੇਰਕ
ਅਟਾਰੀ, 23 ਫਰਵਰੀ
ਭਾਰਤ-ਪਾਕਿਸਤਾਨ ਵਿਚਾਲੇ ਕੈਦੀਆਂ ਦੀ ਰਿਹਾਈ ਨੂੰ ਲੈ ਕੇ ਹੋਏ ਸਮਝੌਤੇ ਤਹਿਤ ਅੱਜ ਸੀਮਾ ਸੁਰੱਖਿਆ ਬਲ ਦੇ ਸਹਾਇਕ ਕਮਾਂਡਰ ਗੌਰਵ ਕੁਮਾਰ ਨੇ ਭਾਰਤ ਵੱਲੋਂ ਰਿਹਾਅ ਕੀਤੇ ਇੱਕ ਪਾਕਿਸਤਾਨੀ ਕੈਦੀ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨੀ ਰੇਂਜ਼ਰਜ਼ ਦੇ ਕੈਪਟਨ ਮਨਸੂਰ ਹਵਾਲੇ ਕੀਤਾ। ਪਾਕਿਸਤਾਨੀ ਕੈਦੀ ਸਾਬਾ ਸਾਦਿਕ ਪੁੱਤਰ ਮਹੁੰਮਦ ਇਮਾਨ ਵਾਸੀ ਖੱਲੋ, ਥਾਣਾ ਬਸੀਰਪੁਰ, ਜ਼ਿਲ੍ਹਾ ਓਕਾੜਾ ਨੇ ਪਾਕਿਸਤਾਨ ਜਾਣ ਤੋਂ ਪਹਿਲਾਂ ਅਟਾਰੀ ਸਰਹੱਦ ਦੇ ਬਾਹਰ ਦੱਸਿਆ ਕਿ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਰਾਹੀਂ ਗੈਰਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖ਼ਲ ਹੋਇਆ ਸੀ। ਉਸ ਨੇ ਦੱਸਿਆ ਕਿ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਅਦਾਲਤ ਨੇ ਉਸ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ। ਉਹ ਅੱਜ ਕੇਂਦਰੀ ਜ਼ੇਲ੍ਹ ਅੰਮ੍ਰਿਤਸਰ ਵਿੱਚ ਆਪਣੀ ਸਜ਼ਾ ਪੂਰੀ ਕਰਨ ਉਪਰੰਤ ਆਪਣੇ ਵਤਨ ਪਰਤ ਰਿਹਾ ਹੈ ਜਿਸ ’ਤੇ ਉਹ ਬਹੁਤ ਖੁਸ਼ ਹੈ।
Advertisement
Advertisement