ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਾਤਵਿਕ-ਚਿਰਾਗ ਦੀ ਜੋੜੀ ਥਾਈਲੈਂਡ ਓਪਨ ਦੇ ਦੂਜੇ ਗੇੜ ਵਿੱਚ ਪੁੱਜੀ

07:39 AM May 16, 2024 IST

ਬੈਂਕਾਕ, 15 ਮਈ
ਭਾਰਤ ਦੀ ਸਾਤਵਿਕ ਸਾਈਰਾਜ ਰੰਕੀਰੈਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਥਾਈਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਮਲੇਸ਼ੀਆ ਦੇ ਨੂਰ ਮੁਹੰਮਦ ਅਜ਼ਰੀਨ ਅਯੂਬ ਅਜ਼ਰੀਨ ਅਤੇ ਤਾਨ ਵੀ ਕਿਓਂਗ ਨੂੰ ਹਰਾ ਕੇ ਪੁਰਸ਼ ਡਬਲਜ਼ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ ਜਦਕਿ ਐੱਚਐੱਸ ਪ੍ਰਣੌਏ ਪਹਿਲੇ ਗੇੜ ’ਚ ਹੀ ਹਾਰ ਕੇ ਬਾਹਰ ਹੋ ਗਿਆ। ਸਿਖਰਲਾ ਦਰਜਾ ਪ੍ਰਾਪਤ ਭਾਰਤੀ ਜੋੜੀ ਨੇ 34 ਮਿੰਟਾਂ ਵਿੱਚ 21-13, 21-13 ਨਾਲ ਜਿੱਤ ਹਾਸਲ ਕੀਤੀ। ਹੁਣ ਉਸ ਦਾ ਮੁਕਾਬਲਾ ਚੀਨ ਦੇ ਸ਼ੀ ਹਾਓ ਨਾਨ ਅਤੇ ਜ਼ੇਂਗ ਵੇਈ ਹਾਨ ਨਾਲ ਹੋਵੇਗਾ। ਦੂਜੇ ਪਾਸੇ ਪੰਜਵਾਂ ਦਰਜਾ ਪ੍ਰਾਪਤ ਪ੍ਰਣੌਏ ਨੂੰ ਹਮਵਤਨੀ ਮੀਰਬਾ ਲੁਵਾਂਗ ਮੇਸਨਾਮ ਤੋਂ 21-19, 21-18 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਮੀਰਬਾ ਦਾ ਮੁਕਾਬਲਾ ਡੈਨਮਾਰਕ ਦੇ ਮੈਡਸ ਕ੍ਰਿਸਟੋਫਰਸਨ ਨਾਲ ਹੋਵੇਗਾ ਜਿਸ ਨੇ ਭਾਰਤ ਦੇ ਕਿਰਨ ਜੌਰਜ ਨੂੰ 21-15, 13-31, 21-17 ਨਾਲ ਹਰਾਇਆ। ਮਹਿਲਾ ਸਿੰਗਲਜ਼ ਵਿੱਚ ਅਸ਼ਮਿਤਾ ਚਾਲੀਹਾ ਨੇ ਇੰਡੋਨੇਸ਼ੀਆ ਦੀ ਐਸਟਰ ਨੁਰੂਮੀ ਤ੍ਰੀ ਵਾਰਦੋਇਓ ਨੂੰ 19-21, 21-15, 21-14 ਨਾਲ ਮਾਤ ਦੇ ਕੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਹੁਣ ਉਸ ਦਾ ਮੁਕਾਬਲਾ ਚੀਨ ਦੀ ਸਿਖਰਲਾ ਦਰਜਾ ਪ੍ਰਾਪਤ ਹਾਨ ਯੂਈ ਨਾਲ ਹੋਵੇਗਾ। ਯੂਈ ਨੇ ਭਾਰਤ ਦੀ ਮਾਲਵਿਕਾ ਬੰਸੋਦ ਨੂੰ 21-11, 21-10 ਨਾਲ ਹਰਾਇਆ। -ਪੀਟੀਆਈ

Advertisement

Advertisement