ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਟਾ ਚੱਕੀ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ

10:29 PM Jun 29, 2023 IST

ਨਿੱਜੀ ਪੱਤਰ ਪ੍ਰੇਰਕ

Advertisement

ਫ਼ਿਰੋਜ਼ਪੁਰ, 23 ਜੂਨ

ਇਥੋਂ ਦੇ ਕਸਬਾ ਤਲਵੰਡੀ ਭਾਈ ‘ਚ ਅੱਜ ਦੁਪਹਿਰ ਵੇਲੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਆੜ੍ਹਤ ਦੀ ਇੱਕ ਦੁਕਾਨ ਅੰਦਰ ਆਰਾਮ ਕਰ ਰਹੇ ਆਟਾ ਚੱਕੀ ਮਾਲਕ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਤੇ ਵਾਰਦਾਤ ਮਗਰੋਂ ਫ਼ਰਾਰ ਹੋ ਗਏ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਹਮਲਾਵਰ ਇਸ ਦੁਕਾਨ ਦੇ ਮਾਲਕ ਆੜ੍ਹਤੀ ਦੀ ਹੱਤਿਆ ਕਰਨ ਆਏ ਸਨ, ਪਰ ਭੁਲੇਖੇ ਨਾਲ ਉਹ ਗੁਆਂਢ ਵਿਚ ਆਟਾ ਚੱਕੀ ਚਲਾਉਂਦੇ ਵਿਅਕਤੀ ਦੀ ਹੱਤਿਆ ਕਰਕੇ ਫ਼ਰਾਰ ਹੋ ਗਏ। ਪੁਲੀਸ ਵੱਲੋਂ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

Advertisement

ਤਲਵੰਡੀ ਭਾਈ ਵਿਚ ਜ਼ਿਲ੍ਹਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅੰਮ੍ਰਿਤ ਲਾਲ ਛਾਬੜਾ ਦੀ ਆੜ੍ਹਤ ਦੀ ਦੁਕਾਨ ‘ਤੇ ਦੁਪਹਿਰ ਦੋ ਵਜੇ ਅੰਮ੍ਰਿਤ ਲਾਲ ਤੇ ਉਸ ਦੇ ਪਰਿਵਾਰਕ ਮੈਂਬਰ ਘਰ ਰੋਟੀ ਖਾਣ ਗਏ ਹੋਏ ਸਨ ਤੇ ਆੜ੍ਹਤ ਨਾਲ ਲੱਗਦੀ ਆਟਾ ਚੱਕੀ ਦਾ ਮਾਲਕ ਪ੍ਰੇਮ ਕੁਮਾਰ (57) ਉਨ੍ਹਾਂ ਦੀ ਦੁਕਾਨ ‘ਤੇ ਮੌਜੂਦ ਸੀ ਜੋ ਸੋਫ਼ੇ ‘ਤੇ ਲੇਟ ਕੇ ਆਰਾਮ ਕਰ ਰਿਹਾ ਸੀ। ਇਸ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਆਏ ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਅੱਠ ਤੋਂ ਦਸ ਗੋਲੀਆਂ ਚਲਾਈਆਂ ਤੇ ਫ਼ਰਾਰ ਹੋ ਗਏ। ਮੌਕੇ ‘ਤੇ ਮੌਜੂਦ ਲੋਕਾਂ ਨੇ ਪ੍ਰੇਮ ਕੁਮਾਰ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ। ਪੁਲੀਸ ਵਲੋਂ ਦੁਕਾਨ ਦੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਹਮਲਾਵਰਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਅੰਮ੍ਰਿਤ ਲਾਲ ਛਾਬੜਾ ਦਾ ਪਰਿਵਾਰ ਤਲਵੰਡੀ ਭਾਈ ਦੇ ਧਨਾਢ ਪਰਿਵਾਰਾਂ ਵਿੱਚ ਗਿਣਿਆ ਜਾਂਦਾ ਹੈ।

Advertisement
Tags :
ਹੱਤਿਆਗੋਲੀਆਂਚੱਕੀਮਾਲਕ