ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿੱਦਿਅਕ ਸੰਸਥਾ ਦਾ ਮਾਲਕ ਫੀਸਾਂ ਵਸੂਲ ਕੇ ਫ਼ਰਾਰ

08:01 AM Aug 22, 2020 IST

ਗੁਰਦੇਵ ਸਿੰਘ ਗਹੂੰਣ
ਬਲਾਚੌਰ, 21 ਅਗਸਤ

Advertisement

ਸਥਾਨਕ ਬੱਸ ਅੱਡੇ ਲਾਗੇ ਵਿੱਦਿਅਕ ਸੰਸਥਾ ਚਲਾਉਂਦਾ ਵਿਅਕਤੀ ਵਿਦਿਆਰਥੀਆਂ ਤੋਂ ਫੀਸਾਂ ਵਸੂਲ ਕੇ ਰਫੂਚੱਕਰ ਹੋ ਗਿਆ। ਪੀੜਤ ਵਿਦਿਆਰਥੀਆਂ ਨੇ ਡੀਐੱਸਪੀ ਬਲਾਚੌਰ ਨੂੰ ਸ਼ਿਕਾਇਤ ਦਿੱਤੀ ਹੈ। ਪਿੰਡ ਰੁੜਕੀ ਮੁਗਲਾਂ ਦੇ ਮਨਦੀਪ ਸਿੰਘ ਨੇ ਦੱਸਿਆ ਕਿ ਵਿੱਦਿਅਕ ਸੰਸਥਾ ਦੇ ਮਾਲਕ ਤੇ ਉਸਦੀ ਪਤਨੀ ਨੇ ਵਿਦਿਆਰਥੀਆਂ ਤੋਂ ਵੱਖ-ਵੱਖ ਕੋਰਸਾਂ ਲਈ ਫੀਸਾਂ ਲਈਆਂ, ਜਿਸ ਦੀਆਂ ਰਸੀਦਾਂ ਵੀ ਉਨ੍ਹਾਂ ਕੋਲ ਹਨ। ਹੁਣ ਇਹ ਵਿੱਦਿਅਕ ਸੰਸਥਾ ਲੰਬੇ ਸਮੇਂ ਤੋਂ ਬੰਦ ਪਈ ਹੈ ਤੇ ਇਸ ਬਾਰੇ ਪੁੱਛਣ ’ਤੇ ਸੰਸਥਾ ਦੇ ਮਾਲਕ ਨੇ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦਿੱਤਾ। ਊੱਧਰ, ਡੀਐੱਸਪੀ ਦਫ਼ਤਰ ਤੋਂ ਮੁਤਾਬਕ ਸ਼ਿਕਾਇਤ ਥਾਣਾ ਸਿਟੀ ਬਲਾਚੌਰ ਦੇ ਥਾਣਾ ਮੁਖੀ ਨੂੰ ਪੜਤਾਲ ਕਰਨ ਲਈ ਭੇਜੀ ਗਈ ਹੈ।

Advertisement
Advertisement
Tags :
ਸੰਸਥਾਫ਼ਰਾਰਫੀਸਾਂਮਾਲਕਵਸੂਲਵਿਦਿਅਕ