For the best experience, open
https://m.punjabitribuneonline.com
on your mobile browser.
Advertisement

ਸੁਖਚੈਨਪੁਰ ’ਚ ਲੱਗੇ ਕਰੱਸ਼ਰ ਮਾਲਕ ’ਤੇ ਪਹਾੜ ਕੱਟ ਕੇ ਵੇਚਣ ਦਾ ਦੋਸ਼

12:10 PM Sep 18, 2024 IST
ਸੁਖਚੈਨਪੁਰ ’ਚ ਲੱਗੇ ਕਰੱਸ਼ਰ ਮਾਲਕ ’ਤੇ ਪਹਾੜ ਕੱਟ ਕੇ ਵੇਚਣ ਦਾ ਦੋਸ਼
ਸੁਖਚੈਨਪੁਰ ਵਿੱਚ ਲੱਗੇ ਕਰੱਸ਼ਰ ਦੀ ਝਲਕ।
Advertisement

ਜਗਜੀਤ ਸਿੰਘ
ਮੁਕੇਰੀਆਂ, 18 ਸਤੰਬਰ
ਕੰਢੀ ’ਚ ਕਰੱਸ਼ਰਾਂ ਵੱਲੋਂ ਰਾਤ ਨੂੰ ਪਹਾੜ ਕੱਟ ਕੇ ਕੀਤੀ ਜਾ ਰਹੀ ਕਥਿਤ ਗੈਰਕਾਨੂੰਨੀ ਮਾਈਨਿੰਗ ਦਾ ਮਾਮਲਾ ਭਖਦਾ ਜਾ ਰਿਹਾ ਹੈ। ‘ਖਣਨ ਰੋਕੋ-ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਨੇ ਸੁਖਚੈਨਪੁਰ ਵਿਚਲੇ ਕਰੱਸ਼ਰ ਵੱਲੋਂ ਸਰਕਾਰੀ ਸੰਪਤੀ ਵੇਚਣ ਅਤੇ ਗੈਰਕਾਨੂੰਨੀ ਤਰੀਕੇ ਨਾਲ ਪਹਾੜ ਪੁੱਟਣ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ ਇਲਾਕੇ ਦੇ ਕੰਢੀ ਖੇਤਰ ਵਿੱਚ ਸ਼ਿਵਾਲਿਕ ਪਹਾੜੀਆਂ ਤੋਂ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਖਿਲਾਫ਼ ਲੜਾਈ ਲੜ ਰਹੀ ਹੈ। ਕਮੇਟੀ ਦੇ ਸੰਘਰਸ਼ ਸਦਕਾ ਹੀ ਪਿੰਡ ਚੱਕਮੀਰਪੁਰ ਤੇ ਪੌਂਗ ਡੈਮ ਦੇ 52 ਗੇਟਾਂ ਦੇ ਹੇਠਾਂ ਲੱਗੇ ਗੈਰਰਜਿਸਟਰਡ ਕਰੱਸ਼ਰ ਬੰਦ ਹੋਏ ਹਨ।
‘ਖਣਨ ਰੋਕੋ-ਜ਼ਮੀਨ ਬਚਾਓ’ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਸ਼ਿਵਾਲਿਕ ਪਹਾੜੀਆਂ ਦੀ ਗੋਦ ਵਿੱਚ ਵਸੇ ਪਿੰਡ ਸੁਖਚੈਨਪੁਰ ਵਿੱਚ ਲੱਗਾ ਕਰੱਸ਼ਰ ਰਾਤਾਂ ਨੂੰ ਵੇਸਟ ਮਟੀਰੀਅਲ ਦੀ ਆੜ ਵਿੱਚ ਪਹਾੜਾਂ ਨੂੰ ਕੱਟ ਕੇ ਰੇਤਾ ਤੇ ਮਿੱਟੀ ਵੇਚ ਰਿਹਾ ਹੈ। ਇੱਥੇ ਤਾਇਨਾਤ ਰਹੇ ਇੱਕ ਮਾਈਨਿੰਗ ਅਧਿਕਾਰੀ ਨੇ ਪਿਛਲੇ ਕਰੀਬ 6 ਮਹੀਨਿਆਂ ਤੋਂ ਇੱਥੇ ਪਹਾੜੀਆਂ ਕੱਟ ਕੇ ਇਕੱਤਰ ਕੀਤਾ ਰੇਤ ਚੁੱਕਣ ਨਹੀਂ ਸੀ ਦਿੱਤਾ ਪਰ 15 ਦਿਨ ਪਹਿਲਾਂ ਆਏ ਨਵੇਂ ਅਧਿਕਾਰੀ ਨੇ 10 ਦਿਨ ਅੰਦਰ ਹੀ ਇੱਥੋਂ ਕਰੀਬ 100 ਟਿੱਪਰ ਰੇਤਾ ਚੁੱਕਵਾ ਦਿੱਤਾ ਹੈ।
ਉਨ੍ਹਾਂ ਐੱਸਡੀਓ (ਮਾਈਨਿੰਗ) ਨੂੰ ਸ਼ਿਕਾਇਤ ਕੀਤੀ ਤਾਂ ਜਵਾਬ ਸੀ ਕਿ ਕਰੱਸ਼ਰ ਆਪਣਾ ਵੇਸਟ ਮਟੀਰੀਅਲ ਚੁਕਵਾ ਰਿਹਾ ਹੈ, ਜਿਸਦਾ ਕੋਈ ਰਿਕਾਰਡ ਵਿਭਾਗ ਕੋਲ ਦਰਜ ਨਹੀਂ ਹੁੰਦਾ। ਤਲਵਾੜਾ ਥਾਣੇ ਅੰਦਰ ਦਰਜ ਐੱਫਆਈਆਰ ਅਨੁਸਾਰ ਕਰੱਸ਼ਰ ਦੇ ਮਾਲਕ ਰਾਜਨ ਮੈਣੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਵੇਸਟ ਮਟੀਰੀਅਲ ਹੀ ਵੇਚਿਆ ਹੈ ਅਤੇ ਬਕਾਇਦਾ ਬਿੱਲ ਕੱਟੇ ਹਨ।

Advertisement

ਐੱਸਡੀਓ ਨੇ ਦੋਸ਼ ਨਕਾਰੇ

ਐੱਸਡੀਓ (ਮਾਈਨਿੰਗ) ਸੁਖਪ੍ਰੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਕਰੱਸ਼ਰ ਵੱਲੋਂ ਵੇਸਟ ਮਟੀਰੀਅਲ ਹੀ ਵੇਚਿਆ ਗਿਆ ਹੈ ਅਤੇ ਉਹ ਪੋਰਟਲ ’ਤੇ ਦਰਜ ਹੈ। ਕਰੱਸ਼ਰ ਵੱਲੋਂ ਵੇਚੇ ਮਾਲ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਹੈ। ਉਹ ਜਲਦ ਹੀ ਕਰੱਸ਼ਰ ਵਾਲੀ ਥਾਂ ਦਾ ਦੌਰਾ ਕਰਨਗੇ।

Advertisement

Advertisement
Author Image

Advertisement