For the best experience, open
https://m.punjabitribuneonline.com
on your mobile browser.
Advertisement

ਮਾਲਕ ਤੇ ਡਾਕਟਰ ਤਿੰਨ ਦਿਨਾ ਪੁਲੀਸ ਹਿਰਾਸਤ ’ਚ ਭੇਜੇ

06:56 AM May 28, 2024 IST
ਮਾਲਕ ਤੇ ਡਾਕਟਰ ਤਿੰਨ ਦਿਨਾ ਪੁਲੀਸ ਹਿਰਾਸਤ ’ਚ ਭੇਜੇ
ਅਗਨੀ ਕਾਂਡ ’ਚ ਹਲਾਕ ਹੋਏ ਇੱਕ ਬੱਚੇ ਦਾ ਪਿਤਾ ਵਿਰਲਾਪ ਕਰਦਾ ਹੋਇਆ। -ਫੋਟੋ: ਏਐੱਨਆਈ
Advertisement

* ਹਸਪਤਾਲ ਵਿੱਚ ਨਹੀਂ ਸਨ ਕੋਈ ਸੁਰੱਖਿਆ ਇੰਤਜ਼ਾਮ; 31 ਮਾਰਚ ਨੂੰ ਖਤਮ ਹੋ ਗਿਆ ਸੀ ਲਾਇਸੈਂਸ

Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਈ
ਇੱਥੋਂ ਦੀ ਇੱਕ ਅਦਾਲਤ ਨੇ ਅੱਜ ਉਸ ਨਿੱਜੀ ਹਸਪਤਾਲ ਦੇ ਮਾਲਕ ਤੇ ਹਾਦਸੇ ਸਮੇਂ ਡਿਊਟੀ ’ਤੇ ਤਾਇਨਾਤ ਡਾਕਟਰ ਨੂੰ ਤਿੰਨ ਦਿਨਾ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਹੈ, ਜਿੱਥੇ ਅੱਗ ਲੱਗਣ ਕਾਰਨ ਸੱਤ ਨਵਜੰਮੇ ਬੱਚਿਆਂ ਦੀ ਮੌਤ ਹੋ ਗਈ ਸੀ ਤੇ ਪੰਜ ਜ਼ਖਮੀ ਹੋ ਗਏ ਸਨ। ਦਿੱਲੀ ਪੁਲੀਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਤੋਂ ਪੁੱਛ-ਪੜਤਾਲ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਚੀਫ ਮੈਟਰੋਪੋਲਿਟਨ ਮੈਜਿਸਟਰੇਟ ਵਿਧੀ ਗੁਪਤਾ ਆਨੰਦ ਨੇ ਹਸਪਤਾਲ ਦੇ ਮਾਲਕ ਡਾ. ਨਵੀਨ ਖਿਚੀ ਅਤੇ ਡਾਕਟਰ ਆਕਾਸ਼ ਨੂੰ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਜੋ ਸ਼ਨਿੱਚਵਾਰ ਦੇਰ ਰਾਤ ਅੱਗ ਲੱਗਣ ਸਮੇਂ ਡਿਊਟੀ ’ਤੇ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਬੀਤੇ ਦਿਨ ਦੋਵੇਂ ਡਾਕਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪੂਰਬੀ ਦਿੱਲੀ ਦੇ ਵਿਵੇਕ ਵਿਹਾਰ ’ਚ ਬੇਬੀ ਕੇਅਰ ਨਿਊ ਬੌਰਨ ਚਾਈਲਡ ਹਸਪਤਾਲ ਵਿੱਚ ਸ਼ਨਿੱਚਰਵਾਰ ਰਾਤ ਨੂੰ ਭਿਆਨਕ ਅੱਗ ਲੱਗ ਗਈ ਸੀ। ਹਸਪਤਾਲ ਕੋਲ ਇਸ ਨੂੰ ਚਲਾਉਣ ਦਾ ਲਾਇਸੈਂਸ ਕਥਿਤ ਤੌਰ ’ਤੇ ਖਤਮ ਹੋ ਚੁੱਕਾ ਹੈ ਅਤੇ ਇਸ ਕੋਲ ਫਾਇਰ ਬ੍ਰਿਗੇਡ ਵਿਭਾਗ ਤੋਂ ਐੱਨਓਸੀ ਵੀ ਨਹੀਂ ਮਿਲੀ ਹੋਈ। ਵਿਵੇਕ ਵਿਹਾਰ ਪੁਲੀਸ ਸਟੇਸ਼ਨ ਵਿੱਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ। ਦਿੱਲੀ ਸਰਕਾਰ ਦੇ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਰਵਿਸਿਜ਼ ਵੱਲੋਂ ਬੇਬੀ ਕੇਅਰ ਨਿਊ ਬੌਰਨ ਚਾਈਲਡ ਹਸਪਤਾਲ ਨੂੰ ਜਾਰੀ ਕੀਤਾ ਗਿਆ ਲਾਇਸੈਂਸ 31 ਮਾਰਚ 2024 ਨੂੰ ਖਤਮ ਹੋ ਗਿਆ ਸੀ। ਫਾਇਰ ਵਿਭਾਗ ਤੋਂ ਵੀ ਕੋਈ ਹਸਪਤਾਲ ਨੂੰ ਕੋਈ ਮਨਜ਼ੂਰੀ ਨਹੀਂ ਸੀ। ਹਸਪਤਾਲ ’ਚ ਅੱਗ ਲੱਗਣ ਦਾ ਮੁੱਢਲਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਪਰ ਜਾਂਚ ਜਾਰੀ ਹੈ। ਦਿੱਲੀ ਸਰਕਾਰ ਨੇ ਇਸ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਪੁਲੀਸ ਨੇ ਦੱਸਿਆ ਕਿ ਹਸਪਤਾਲ ਵਿੱਚ ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਲਈ ਕੋਈ ਅੱਗ ਬੁਝਾਊ ਯੰਤਰ ਵੀ ਨਹੀਂ ਲਗਾਇਆ ਗਿਆ ਸੀ ਅਤੇ ਨਾ ਹੀ ਬਾਹਰ ਨਿਕਲਣ ਲਈ ਕੋਈ ਐਮਰਜੈਂਸੀ ਲਾਂਘਾ ਸੀ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ‘ਬੇਬੀ ਕੇਅਰ ਨਿਊ ਬੌਰਨ ਚਾਈਲਡ ਹਸਪਤਾਲ’ ਦੀਆਂ ਦਿੱਲੀ ਦੇ ਪੰਜਾਬੀ ਬਾਗ ਅਤੇ ਹਰਿਆਣਾ ਦੇ ਫਰੀਦਾਬਾਦ ਤੇ ਗੁਰੂਗ੍ਰਾਮ ਵਿੱਚ ਤਿੰਨ ਹੋਰ ਸ਼ਾਖਾਵਾਂ ਵੀ ਹਨ।

Advertisement
Author Image

joginder kumar

View all posts

Advertisement
Advertisement
×