ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਓਵਰਲੋਡ ਟਰੱਕ ਨੇ ਪਿੰਡ ਬਾਦਲ ਵਿੱਚ 11 ਕੇਵੀ ਲਾਈਨ ਤੋੜੀ

08:55 AM Aug 25, 2024 IST

ਪੱਤਰ ਪ੍ਰੇਰਕ
ਲੰਬੀ, 24 ਅਗਸਤ
ਇਥੇ ਪਿੰਡ ਬਾਦਲ ਵਿੱਚ ਬਠਿੰਡਾ-ਲੰਬੀ ਰੋਡ ’ਤੇ ਦੇਰ ਰਾਤ ਟੀਚਰਜ਼ ਕਲੋਨੀ ਅੱਗੇ ਤੂੜੀ, ਪਰਾਲੀ ਦੇ ਉਚਾਈ ਤੇ ਚੌੜਾਈ ਪੱਖੋਂ ਓਵਰਲੋਡ ਟਰੱਕ-ਟਰਾਲੇ ਨੇ ਸੜਕ ਉੱਪਰੋਂ ਲੰਘਦੀ ਪਾਵਰਕੌਮ ਦੀ 11 ਕੇਵੀ ਹਾਈ ਵੋਲਟੇਜ ਬਿਜਲੀ ਲਾਈਨ ਨੂੰ ਤੋੜ ਦਿੱਤਾ। ਬਿਜਲੀ ਲਾਈਨ ਡਿੱਗਣ ਨਾਲ ਬਿਜਲੀ ਦੇ ਤਿੰਨ ਖੰਭੇ ਟੁੱਟ ਗਏ। ਘਟਨਾ ਨੂੰ ਅੰਜਾਮ ਦੇਣ ਵਾਲਾ ਟਰੱਕ ਨੇੜਲੇ ਪਿੰਡ ਖਿਉਵਾਲੀ ਦਾ ਦੱਸਿਆ ਜਾਂਦਾ ਹੈ। ਬਿਜਲੀ ਲਾਈਨ ਤੇ ਖੰਭੇ ਟੁੱਟਣ ਕਰਕੇ ਪਾਵਰਕੌਮ ਨੂੰ ਕਰੀਬ 50 ਹਜ਼ਾਰ ਰੁਪਏ ਦਾ ਆਰਥਿਕ ਨੁਕਸਾਨ ਹੋਇਆ ਹੈ।
ਪਿੰਡ ਵਾਸੀਆਂ ਮੁਤਾਬਕ ਜੇ ਤਾਰਾਂ ਟੁੱਟਣ ’ਤੇ ਬਿਜਲੀ ਨਾ ਬੰਦ ਹੁੰਦੀ ਤਾਂ ਟਰੱਕ ਦੇ ਚਾਲਕ ਅਤੇ ਕਲੀਨਰ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਲੋਕਾਂ ਨੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਬਿਜਲੀ ਦੀ ਤਾਰ ਟੁੱਟਣ ਕਾਰਨ ਬਿਜਲੀ ਗੁੱਲ ਹੋ ਗਈ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Advertisement

ਪੁਲੀਸ ਨੂੰ ਸ਼ਿਕਾਇਤ ਕੀਤੀ, ਨੁਕਸਾਨ ਵਸੂਲਾਂਗੇ: ਐਸਡੀਓ

ਪਾਵਰਕੌਮ ਬਾਦਲ ਸਬਡਿਵੀਜ਼ਨ ਦੇ ਐੱਸਡੀਓ ਸ਼ੁਭਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਰਾਤ ਕਿਸੇ ਤੂੜੀ, ਪਰਾਲੀ ਦੇ ਲੱਦੇ ਟਰੱਕ ਵੱਲੋਂ 11 ਕੇਵੀ ਬਿਜਲੀ ਲਾਈਨ ਤੇ ਤਿੰਨ ਖੰਭੇ ਤੋੜ ਦਿੱਤੇ। ਓਵਰਲੋਡ ਟਰੱਕ ਮਾਲਕ ਖਿਲਾਫ਼ ਕਾਨੂੰਨੀ ਕਾਰਵਾਈ ਲਈ ਲੰਬੀ ਥਾਣੇ ਵਿੱਚ ਸ਼ਿਕਾਇਤ ਭੇਜੀ ਗਈ ਹੈ। ਕਰੀਬ 50 ਹਜ਼ਾਰ ਰੁਪਏ ਦੇ ਨੁਕਸਾਨ ਦਾ ਐਸਟੀਮੇਟ ਬਣਿਆ ਹੈ, ਜੋ ਕਿ ਟਰੱਕ ਦੇ ਮਾਲਕਾਂ ਤੋਂ ਭਰਵਾਇਆ ਜਾਵੇਗਾ। ਜੇਈ ਜਗਦੀਪ ਸਿੰਘ ਨੇ ਦੱਸਿਆ ਕਿ ਟਰੱਕ ਦੀ ਪਛਾਣ ਨੇੜਲੇ ਖਿਉਵਾਲੀ ਪਿੰਡ ਨਾਲ ਸੰਬਧਤ ਵਜੋਂ ਹੋਈ ਹੈ।

Advertisement
Advertisement