For the best experience, open
https://m.punjabitribuneonline.com
on your mobile browser.
Advertisement

ਭਾਰੀ ਵਾਹਨਾਂ ਨੂੰ ਰੋਕਣ ਲਈ ਕਾਜ਼ਵੇਅ ਦਾ ਓਵਰਹੈੱਡ ਬੈਰੀਕੇਡ ਮੁੜ ਲਾਇਆ

08:47 AM Mar 10, 2024 IST
ਭਾਰੀ ਵਾਹਨਾਂ ਨੂੰ ਰੋਕਣ ਲਈ ਕਾਜ਼ਵੇਅ ਦਾ ਓਵਰਹੈੱਡ ਬੈਰੀਕੇਡ ਮੁੜ ਲਾਇਆ
ਕਾਜ਼ਵੇਅ ਉਪਰ ਲਗਾਇਆ ਓਵਰਹੈੱਡ ਬੈਰੀਕੇਡ। -ਫੋਟੋ: ਰੂਬਲ
Advertisement

ਹਰਜੀਤ ਸਿੰਘ
ਡੇਰਾਬੱਸੀ, 9 ਮਾਰਚ
ਪੀਡਬਲਿਊਡੀ ਵਿਭਾਗ ਵਲੋਂ ਮੁਬਾਰਕਪੁਰ ਘੱਗਰ ਨਦੀ ’ਤੇ ਹਲਕੇ ਵਾਹਨਾਂ ਲਈ ਉਸਾਰੇ ਕਾਜ਼ਵੇਅ ਉਪਰੋਂ ਭਾਰੀ ਵਾਹਨਾਂ ਦੀ ਆਵਾਜਾਈ ਰੋਕਣ ਲਈ ਟੁੱਟੇ ਓਵਰਹੈੱਡ ਬੈਰੀਕੇਡ ਨੂੰ ਤਕਰੀਬਨ ਸਾਲ ਬਾਅਦ ਲਗਾ ਹੀ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਵੱਲੋਂ ਦਰਜਨਾਂ ਵਾਰ ਇਹ ਬੈਰੀਕੇਡ ਲਾਇਆ ਜਾ ਚੁੱਕਿਆ ਹੈ ਪਰ ਹਰੇਕ ਵਾਰ ਭਾਰੀ ਵਾਹਨ ਚਾਲਕ ਆਪਣਾ ਸਫ਼ਰ ਘਟਾਉਣ ਦੇ ਮਕਸਦ ਨਾਲ ਇਸ ਨੂੰ ਤੋੜ ਦਿੰਦੇ ਹਨ। ਫਿਲਹਾਲ ਇਹ ਬੈਰੀਕੇਡ ਕਾਜ਼ਵੇਅ ਦੇ ਇਕ ਪਾਸੇ ਹੀ ਲਗਾਇਆ ਗਿਆ ਹੈ, ਜਿਸ ਮਗਰੋਂ ਹੁਣ ਭਾਰੀ ਵਾਹਨ ਇੱਥੋਂ ਨਿਕਲ ਨਹੀਂ ਸਕਦੇ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਕਾਲੀ ਭਾਜਪਾ ਸਰਕਾਰ ਵੇਲੇ ਘੱਗਰ ਨਦੀ ’ਤੇ ਦਰਜਨਾਂ ਪਿੰਡਾਂ ਦੇ ਵਸਨੀਕਾਂ ਦੀ ਸਹੂਲਤ ਲਈ ਕਾਜ਼ਵੇਅ ਦੀ ਉਸਾਰੀ ਕੀਤੀ ਗਈ ਸੀ। ਇਸ ਨੂੰ ਹਲਕੇ ਵਾਹਨਾਂ ਲਈ ਡਿਜ਼ਾਇਨ ਕੀਤਾ ਗਿਆ ਸੀ ਅਤੇ ਇਥੋਂ ਭਾਰੀ ਵਾਹਨਾਂ ਨੂੰ ਰੋਕਣ ਲਈ ਦੋਵੇਂ ਪਾਸੇ ਲੋਹੇ ਦੇ ਓਵਰਹੈੱਡ ਬੈਰੀਕੇਡ ਲਾਏ ਗਏ ਸਨ। ਭਾਰੀ ਵਾਹਨ ਚਾਲਕਾਂ ਵੱਲੋਂ ਆਪਣਾ ਸਫ਼ਰ ਘੱਟ ਕਰਨ ਲਈ ਵਾਰ-ਵਾਰ ਇਸ ਨੂੰ ਤੋੜ ਦਿੱਤਾ ਜਾਂਦਾ ਹੈ। ਵਾਰ-ਵਾਰ ਇਸ ਨੂੰ ਤੋੜੇ ਜਾਣ ਦੇ ਖ਼ਤਰੇ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਬੀਤੇ ਸਾਲ ਜੂਨ ਮਹੀਨੇ ਵਿੱਚ ਕਰੀਬ ਦਸ ਲੱਖ ਰੁਪਏ ਖਰਚ ਕੇ ਲੋਹੇ ਦੇ ਭਾਰੀ ਗਾਰਡਰ ਵਾਲਾ ਇੱਥੇ ਬੈਰੀਕੇਡ ਲਾਇਆ ਸੀ ਪਰ ਉਸ ਨੂੰ ਲਾਉਣ ਦੇ ਅਗਲੇ ਮਹੀਨੇ ਹੀ ਤੋੜ ਦਿੱਤਾ ਗਿਆ ਸੀ। ਉਸ ਮਗਰੋਂ ਹੜ੍ਹਾਂ ਕਰਕੇ ਕਾਜ਼ਵੇਅ ਦੀ ਸੜਕ ਬੁਰੀ ਤਰ੍ਹਾਂ ਟੁੱਟ ਗਈ ਜਿਸ ਕਾਰਨ ਇਥੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਸੀ। ਇਸ ਕਾਜਵੇਅ ਦੀ ਉਸਾਰੀ ਮਗਰੋਂ ਡੇਰਾਬੱਸੀ, ਮੁਬਾਰਕਪੁਰ, ਮੀਰਪੁਰ, ਸੁੰਡਰਾ, ਪੰਡਵਾਲਾ ਆਦਿ ਪਿੰਡਾਂ ਤੋਂ ਜ਼ੀਰਕਪੁਰ, ਢਕੋਲੀ, ਪੰਚਕੂਲਾ, ਸ਼ਿਮਲਾ ਜਾਣ ਵਾਲੇ ਹਜ਼ਾਰਾਂ ਲੋਕਾਂ ਦਾ ਸਫ਼ਰ ਆਸਾਨ ਹੋਇਆ ਹੈ।

Advertisement

Advertisement
Author Image

Advertisement
Advertisement
×