ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਕਾਮਰਸ-ਇਨਫਿਊਜ਼ਨ- 2024’ ਦੀ ਓਵਰਆਲ ਟਰਾਫ਼ੀ ਗੁਰੂ ਨਾਨਕ ਕਾਲਜ ਨੇ ਜਿੱਤੀ

11:44 AM Oct 09, 2024 IST
ਮੁਕਾਬਲਿਆਂ ਦੇ ਜੇਤੂ ਮੁੱਖ ਮਹਿਮਾਨ ਅਤੇ ਹੋਰਨਾਂ ਨਾਲ।

ਸਤਵਿੰਦਰ ਬਸਰਾ
ਲੁਧਿਆਣਾ, 8 ਅਕਤੂਬਰ
ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਵੱਲੋਂ ਕਾਮਰਸ-ਇਨਫਿਊਜ਼ਨ 2024 ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਕਾਮਰਸ ਕੁਇੱਜ਼ ਵਿੱਚੋਂ ਐੱਸਸੀਡੀ ਕਾਲਜ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਓਵਰਆਲ ਟਰਾਫੀ ਗੁਰੂ ਨਾਨਕ ਖਾਲਸਾ ਕਾਲਜ ਦੇ ਹਿੱਸੇ ਆਈ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ. ਕਿਰਨਦੀਪ ਕੌਰ, ਹਰਸ਼ਰਨ ਸਿੰਘ ਨਰੂਲਾ ਅਤੇ ਬਲਜੀਤ ਸਿੰਘ ਦੁਖੀਆ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਦੌਰਾਨ ਕਾਮਰਸ ਕੁਇੱਜ਼ ਵਿੱਚ ਐੱਸਸੀਡੀ ਸਰਕਾਰੀ ਕਾਲਜ, ਐਡ ਮੈਡ ਸ਼ੋਅ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਖਾਨ ਕੈਂਪਸ, ਐਕਸਟੈਂਪੋਰ ਵਿੱਚ ਸ੍ਰੀ ਅਰਬਿੰਦੋ ਕਾਲਜ ਦਾ ਕੁਨਾਲ ਵਰਮਾ, ਕੇਸ ਸਟੱਡੀ ਵਿੱਚ ਸ੍ਰੀ ਅਰਬਿੰਦੋ ਕਾਲਜ ਆਫ ਕਾਮਰਸ ਐਂਡ ਮੈਨੇਜਮੈਂਟ ਦੀ ਰੂਹਬਾਨੀ, ਕੋਲਾਜ ਮੇਕਿੰਗ ਵਿੱਚ ਗੁਰੂ ਨਾਨਕ ਖਾਲਸਾ ਕਾਲਜ, ਗੁਜਰਖਾਨ ਕੈਂਪਸ, ਕਾਰਟੂਨਿੰਗ ’ਚ ਮਾਲਵਾ ਸੈਂਟਰਲ ਕਾਲਜ, ਰੰਗੋਲੀ ਨਾਲ ਲੋਗੋ ਡਿਜ਼ਾਈਨਿੰਗ ਮੁਕਾਬਲੇ ਵਿੱਚ ਗੁਰੂ ਨਾਨਕ ਗਰਲਜ਼ ਕਾਲਜ ਦੀ ਨੀਲਮ ਕੁਮਾਰੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਓਵਰਆਲ ਟਰਾਫੀ ਗੁਰੂ ਨਾਨਕ ਖਾਲਸਾ ਕਾਲਜ, ਗੁਜਰਖਾਨ ਕੈਂਪਸ ਨੇ ਜਿੱਤੀ।
ਇਸ ਦੌਰਾਨ ਪ੍ਰੋ. ਰਮਨਦੀਪ ਕੌਰ, ਨੀਰਜ ਆਨੰਦ, ਪਰਮਿੰਦਰ ਕੌਰ ਜੇਤਲਾ ਤੇ ਡਾ. ਰੁਪਾਲੀ ਧੀਮਾਨ ਨੇ ਜੱਜਾਂ ਦੀ ਭੂਮਿਕਾ ਨਿਭਾਈ। ਪ੍ਰੋਗਰਾਮ ਦੌਰਾਨ ਡਾ. ਦੀਪਕ ਵਾਲੀਆ ਤੇ ਡਾ. ਮਨਪ੍ਰੀਤ ਕੌਰ ਵੱਲੋਂ ਸੰਪਾਦਿਤ ‘ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ: ਅਨੁਪਾਤ ਤੇ ਉਭਰਦੇ ਰੁਝਾਨ’, ਡਾ. ਮੁਨੀਸ਼ਾ ਤੇ ਪ੍ਰੋ. ਹਰਸਿਮਰਨ ਸਿੰਘ ਵੱਲੋਂ ਸੰਪਾਦਤ ‘ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ: ਪਹਿਲੂ ਅਤੇ ਸੰਭਾਵੀ ਪੈਟਰਨ’ ਅਤੇ ਪ੍ਰੋ. ਹਰਜਿੰਦਰ ਸਿੰਘ ਅਤੇ ਡਾ. ਅੰਮ੍ਰਿਤਪਾਲ ਕੌਰ ਵੱਲੋਂ ਸੰਪਾਦਤ ‘ਸਸਟੇਨੇਬਲ ਡਿਵੈਲਪਮੈਂਟ ਭਾਰਤ: ਮੁੱਦੇ, ਮੌਕੇ ਅਤੇ ਚੁਣੌਤੀਆਂ’ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ।

Advertisement

Advertisement