For the best experience, open
https://m.punjabitribuneonline.com
on your mobile browser.
Advertisement

ਕਿਸਾਨ ਮੋਰਚੇ ਦੀ ਇਕੱਤਰਤਾ ’ਚ ਸੰਘਰਸ਼ ਦੀ ਰੂਪ-ਰੇਖਾ ਦਾ ਐਲਾਨ

07:13 AM Jul 17, 2024 IST
ਕਿਸਾਨ ਮੋਰਚੇ ਦੀ ਇਕੱਤਰਤਾ ’ਚ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਾਣਕਾਰੀ ਦਿੰਦੇ ਹੋਏ। ਫੋਟੋ: ਬੈਂਸ
Advertisement

ਪੱਤਰ ਪ੍ਰੇਰਕ
ਗੁਰਦਾਸਪੁਰ, 16 ਜੁਲਾਈ
ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਗੁਰਦਾਸਪੁਰ ਦੀ ਇੱਕਤਰਤਾ ਦੌਰਾਨ ਸੰਘਰਸ਼ ਦੀ ਰਣਨੀਤੀ ਉਲੀਕੀ ਗਈ। ਮੋਰਚੇ ਦੇ ਆਗੂ ਗੁਰਮੀਤ ਸਿੰਘ ਮਗਰਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਸ਼ਹੀਦ ਬਲਜੀਤ ਸਿੰਘ ਭਵਨ ਵਿੱਚ ਕੁੱਲ ਹਿੰਦ ਐੱਸਕੇਐੱਮ ਦੇ ਪ੍ਰੋਗਰਾਮ ਲਾਗੂ ਕਰਨ ਹਿੱਤ ਵਿਚਾਰ-ਵਟਾਂਦਰਾ ਕੀਤਾ ਗਿਆ।
ਵਿਚਾਰ ਵਟਾਂਦਰੇ ਵਿੱਚ ਮੱਖਣ ਸਿੰਘ ਕੁਹਾੜ, ਰਾਜ ਗੁਰਵਿੰਦਰ ਸਿੰਘ ਲਾਡੀ, ਸਤਬੀਰ ਸਿੰਘ ਸੁਲਤਾਨੀ, ਸੁਖਦੇਵ ਸਿੰਘ ਭਾਗੋਕਾਵਾਂ, ਗੁਰਵਿੰਦਰ ਸਿੰਘ ਜੀਵਨ ਚੱਕ, ਬਲਬੀਰ ਸਿੰਘ ਕਤੋਵਾਲ, ਗੁਰਦੀਪ ਸਿੰਘ ਮੁਸਫਾਬਾਦ, ਅਜੀਤ ਸਿੰਘ ਹੁੰਦਲ, ਮੰਗਤ ਸਿੰਘ ਜੀਵਨ ਚੱਕ, ਅਸ਼ਵਨੀ ਕੁਮਾਰ ਲਖਣ ਕਲਾਂ, ਬਚਨ ਸਿੰਘ ਭੰਬੋਈ, ਰਘਬੀਰ ਸਿੰਘ ਚਾਹਲ, ਗੁਰਦੀਪ ਸਿੰਘ ਕਲੀਜਪੁਰ, ਬਲਬੀਰ ਸਿੰਘ ਬੈਂਸ, ਅਵਿਨਾਸ਼ ਸਿੰਘ ਤੇ ਕਪੂਰ ਸਿੰਘ ਘੁੰਮਣ ਨੇ ਹਿੱਸਾ ਲਿਆ। ਫੈਸਲਾ ਕੀਤਾ ਗਿਆ ਕਿ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੰਸਦ ਵਿੱਚ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਉਠਾਉਣ ਲਈ 17 ਜੁਲਾਈ ਨੂੰ ਪੱਤਰ ਦਿੱਤਾ ਜਾਵੇਗਾ। ਉਪਰੰਤ 9 ਅਗਸਤ ਨੂੰ ‘ਕਾਰਪੋਰੇਟੋ ਭਾਰਤ ਛੱਡੋ ਦਿਵਸ’ ਵਜੋਂ ਮਨਾਉਂਦੇ ਰੈਲੀਆਂ ਕੀਤੀਆਂ ਜਾਣਗੀਆਂ ਅਤੇ 17 ਅਗਸਤ ਨੂੰ ਪਾਣੀ ਤੇ ਹੋਰ ਮਸਲਿਆਂ ਦੇ ਹੱਲ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਘਰ ਅੱਗੇ ਧਰਨਾ ਦਿੱਤਾ ਜਾਵੇਗਾ।
ਇਸੇ ਤਰ੍ਹਾਂ ਦੀਨਾਨਗਰ ਦਾ ਰੇਲਵੇ ਪੁਲ ਚਾਲੂ ਕਰਾਉਣ ਲਈ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਬਣੀ ਸਥਾਨਕ ਕਮੇਟੀ ਨੂੰ ਸਹਿਯੋਗ ਦੇਣ ਦਾ ਫੈਸਲਾ ਕੀਤਾ ਗਿਆ। ਆਗੂਆਂ ਚਿਤਾਵਨੀ ਦਿੱਤੀ ਕਿ ਪੁਲ ਖੁਲ੍ਹਵਾਉਣ ਲਈ ਲੋੜ ਪੈਣ ’ਤੇ ਐਕਸ਼ਨ ਉਲੀਕਿਆ ਜਾਵੇਗਾ। ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਦੇ ਆਗੂ ਰਾਜ ਗੁਰਵਿੰਦਰ ਸਿੰਘ ਲਾਡੀ ਦੇ ਜ਼ਮੀਨ ਦੇ ਮਸਲੇ ਬਾਰੇ ਸਬ ਕਮੇਟੀ ਬਣਾਈ ਗਈ ਜੋ 31 ਜੁਲਾਈ ਨੂੰ ਤਫਤੀਸ਼ ਕਰਕੇ ਐੱਸਕੇਐੱਮ ਨੂੰ ਆਪਣੀ ਰਿਪੋਰਟ ਦੇਵੇਗੀ।

Advertisement

Advertisement
Author Image

sukhwinder singh

View all posts

Advertisement
Advertisement
×