For the best experience, open
https://m.punjabitribuneonline.com
on your mobile browser.
Advertisement

ਬੇਕਾਬੂ ਕਾਰ ਦਰੱਖ਼ਤਾਂ ਵਿੱਚ ਵੱਜੀ; 4 ਹਲਾਕ

07:16 AM Apr 13, 2024 IST
ਬੇਕਾਬੂ ਕਾਰ ਦਰੱਖ਼ਤਾਂ ਵਿੱਚ ਵੱਜੀ  4 ਹਲਾਕ
ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਜਸਕਰਨ ਸਿੰਘ, ਜਸਵਿੰਦਰ ਕੌਰ
Advertisement

* ਇਕ ਜ਼ਖਮੀ ਮੁਕਤਸਰ ਦੇੇ ਨਿੱਜੀ ਹਸਪਤਾਲ ’ਚ ਜ਼ੇਰੇ ਇਲਾਜ

Advertisement

ਜਸਵੀਰ ਸਿੰਘ ਭੁੱਲਰ/ਗੁਰਸੇਵਕ ਸਿੰਘ ਪ੍ਰੀਤ
ਦੋਦਾ/ਸ੍ਰੀ ਮੁਕਤਸਰ ਸਾਹਿਬ, 12 ਅਪਰੈਲ
ਇਥੋਂ ਨੇੜਲੇ ਪਿੰਡ ਬੁੱਟਰ ਸ਼ਰੀਂਹ ਵਿਖੇ ਮੁਕਤਸਰ-ਬਠਿੰਡਾ ਹਾਈਵੇ ’ਤੇ ਅੱਜ ਸਵੇਰੇ ਬਠਿੰਡਾ ਤੋਂ ਮੁਕਤਸਰ ਆ ਰਹੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਕਿੱਕਰ ’ਚ ਵੱਜ ਗਈ। ਹਾਦਸੇ ਵਿਚ ਕਾਰ ਸਵਾਰ ਚਾਰ ਜਣਿਆਂ ਦੀ ਮੌਤ ਹੋ ਗਈ ਜਦੋਂ ਕਿ ਇਕ ਗੰਭੀਰ ਰੂਪ ’ਚ ਜ਼ਖ਼ਮੀ ਹੈ।
ਮੁਕਤਸਰ ਦੇ ਰਹਿਣ ਵਾਲੇ ਟੇਲਰ ਮਾਸਟਰ ਦਰਸ਼ਨ ਸਿੰਘ ਢਿੱਲੋਂ (66), ਆਪਣੀ ਪਤਨੀ ਜਸਵਿੰਦਰ ਕੌਰ ਢਿੱਲੋਂ (65), ਪੁੱਤਰ ਗੁਰਪ੍ਰੀਤ ਸਿੰਘ ਗੋਪੀ (44), ਦੋਸਤ ਜਸਕਰਨ ਸਿੰਘ ਸਿੱਧੂ (42) ਤੇ ਉਸ ਦੀ ਪਤਨੀ ਜਸਵਿੰਦਰ ਕੌਰ ਸਿੱਧੂ ਬਠਿੰਡਾ ਵਿਚ ਇਕ ਧਾਰਮਿਕ ਸਮਾਗਮ ’ਚ ਸ਼ਮੂਲੀਅਤ ਮਗਰੋਂ ਕਾਰ ਰਾਹੀਂ ਘਰ ਵਾਪਸ ਆ ਰਹੇ ਸਨ। ਇਸ ਦੌਰਾਨ ਕਾਰ ਜਦੋਂ ਬੁੱਟਰ ਸ਼ਰੀਂਹ ਪਿੰਡ ਕੋਲ ਪੁੱਜੀ ਤਾਂ ਸੜਕ ਕਿਨਾਰੇ ਖੜ੍ਹੀਆਂ ਦੋ ਕਿੱਕਰਾਂ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਏਅਰ ਬੈਗ ਖੁੱਲ੍ਹਣ ਦੇ ਬਾਵਜੂਦ ਕਾਰ ਦੀ ਮੂਹਰਲੀ ਸੀਟ ’ਤੇ ਬੈਠੇ ਜਸਕਰਨ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਗੋਪੀ ਦੀ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਜਸਵਿੰਦਰ ਕੌਰ ਢਿੱਲੋਂ ਅਤੇ ਦਰਸ਼ਨ ਸਿੰਘ ਢਿੱਲੋਂ ਨੇ ਮੁਕਤਸਰ ਦੇ ਨਿੱਜੀ ਹਸਪਤਾਲ ਵਿਚ ਦਮ ਤੋੜ ਦਿੱਤਾ। ਗੰਭੀਰ ਜ਼ਖ਼ਮੀ ਜਸਵਿੰਦਰ ਕੌਰ ਇਲਾਜ ਅਧੀਨ ਹੈ। ਗੁਰਪ੍ਰੀਤ ਸਿੰਘ ਗੋਪੀ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਆਪਣੇ ਮਾਪਿਆਂ ਨੂੰ ਮਿਲਣ ਆਇਆ ਹੋਇਆ ਸੀ। ਉਸ ਦੀ ਪਤਨੀ ਤੇ ਬੱਚੇ ਅਜੇ ਵੀ ਵਿਦੇਸ਼ ਵਿੱਚ ਹਨ।

Advertisement
Author Image

joginder kumar

View all posts

Advertisement
Advertisement
×