ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਦਾ ਜਥੇਬੰਦਕ ਢਾਂਚਾ ਐਲਾਨਿਆ

10:27 AM Sep 24, 2024 IST

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ):

Advertisement

ਇੰਟਰਨੈਸ਼ਨਲ ਸਿੱਖ ਫੈੱਡਰੇਸ਼ਨ ਨੇ ਫੈੱਡਰੇਸ਼ਨ ਦੀ ਮੀਟਿੰਗ ਉਪਰੰਤ ਪ੍ਰਧਾਨ ਭਾਈ ਮੇਜਰ ਸਿੰਘ ਖਾਲਸਾ ਨੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਬਲਜੀਤ ਸਿੰਘ ਬੀਤਾ ਨੂੰ ਕੋ-ਆਰਡੀਨੇਟਰ ਅਤੇ ਜਸਪਾਲ ਸਿੰਘ ਇਸਲਾਮਗੰਜ ਨੂੰ ਜਥੇਬੰਦੀ ਦਾ ਬੁਲਾਰਾ ਨਿਯੁਕਤ ਕੀਤਾ। ਇਸ ਤੋਂ ਇਲਾਵਾ ਮਨਜੀਤ ਸਿੰਘ ਦਸੂਹਾ, ਪ੍ਰੋ. ਅਮਰਜੀਤ ਸਿੰਘ ਦੂਆ, ਸੁਰਿੰਦਰ ਪਾਲ ਸਿੰਘ, ਕੁੰਵਰ ਉਂਕਾਰ ਸਿੰਘ ਅਤੇ ਮਨਜੀਤ ਸਿੰਘ ਲਾਚੋਵਾਲ ਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ।
ਰਾਜਸੀ ਕਮੇਟੀ ਵਿੱਚ ਰਣਜੀਤ ਸਿੰਘ ਰੋਪੜ, ਹਰਜਿੰਦਰ ਸਿੰਘ ਕਾਕਾ, ਨਰਿੰਦਰ ਸਿੰਘ ਖਾਲਸਾ, ਬਲਵਿੰਦਰ ਸਿੰਘ ਜੌੜਾ ਅਤੇ ਪ੍ਰਿਤਪਾਲ ਸਿੰਘ ਨੂੰ ਲਿਆ ਗਿਆ ਹੈ। ਧਾਰਮਿਕ ਵਿੰਗ ਵਿੱਚ ਭਾਈ ਵਰਿਆਮ ਸਿੰਘ, ਭਾਈ ਜਸਵੰਤ ਸਿੰਘ, ਭਾਈ ਜਗਤਾਰ ਸਿੰਘ ਜੰਮੂ, ਭਾਈ ਬਲਕਾਰ ਸਿੰਘ, ਭਾਈ ਸੁਖਦੇਵ ਸਿੰਘ ਦਲੇਰ ਤੇ ਗਿਆਨੀ ਬਲਵੰਤ ਸਿੰਘ ਸ਼ਾਮਲ ਕੀਤੇ ਗਏ ਹਨ। ਕਾਨੂੰਨੀ ਸਲਾਹਕਾਰ ਐਡਵੋਕੇਟ ਸੁਖਵਿੰਦਰ ਸਿੰਘ ਰਾਏ ਤੇ ਐਡਵੋਕੇਟ ਸ਼ਿਸ਼ਪਾਲ ਸਿੰਘ ਮੀਰਾਂਕੋਟ ਨੂੰ ਲਿਆ ਗਿਆ ਹੈ। ਅਮਰੀਕ ਸਿੰਘ ਖਾਲਸਾ ਅਤੇ ਜਸਵੰਤ ਸਿੰਘ ਰਾਣੀਪੁਰ ਨੂੰ ਮਾਝਾ ਜ਼ੋਨ, ਚਰਨਦੀਪ ਸਿੰਘ ਹੁਸ਼ਿਆਰਪੁਰ ਨੂੰ ਦੋਆਬਾ ਜ਼ੋਨ ਅਤੇ ਕੇਵਲ ਸਿੰਘ, ਮਕੰਦ ਸਿੰਘ ਸਰਪੰਚ, ਮਨਦੀਪ ਸਿੰਘ ਮਠਾੜੂ ਨੂੰ ਮਾਲਵਾ ਜ਼ੋਨ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 51 ਮੈਂਬਰੀ ਕਾਰਜਕਾਰੀ ਕਮੇਟੀ ਵੀ ਬਣਾਈ ਗਈ ਹੈ।

Advertisement
Advertisement