ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੰਸਥਾ ਮਿਸਲ ਸਤਲੁਜ ਨੇ ਮਾਲਵਾ ਨਹਿਰ ਦੀ ਸਮਰੱਥਾ ’ਤੇ ਉਂਗਲ ਚੁੱਕੀ

07:53 AM Jul 20, 2024 IST
ਬਠਿੰਡਾ ਵਿੱਚ ਗੱਲਬਾਤ ਕਰਦੇ ਹੋਏ ਮਿਸਲ ਸਤਲੁਜ ਸੰਗਠਨ ਦੇ ਆਗੂ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 19 ਜੁਲਾਈ
ਸੂਬਾ ਪੱਧਰੀ ਸਮਾਜਿਕ ਰਾਜਨੀਤਕ ਸੰਗਠਨ ਮਿਸਲ ਸਤਲੁਜ ਨੇ ਪੰਜਾਬ ਸਰਕਾਰ ਦੇ ਚਹੇਤੇ ਪ੍ਰਾਜੈਕਟ ਨਿਊ ਮਾਲਵਾ ਨਹਿਰ ਦੇ ਨਿਰਮਾਣ ਅਤੇ ਬਣਤਰ ਉੱਤੇ ਉਂਗਲ ਚੁੱਕੀ ਹੈ। ਅੱਜ ਬਠਿੰਡਾ ਵਿਚ ਸੰਸਥਾ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਅਤੇ ਦਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਮਾਲਵਾ ਖਿੱਤੇ ਨੂੰ ਪਾਣੀ ਦੇਣ ਲਈ ਕੱਢੀ ਜਾ ਰਹੀ ਨਹਿਰ ਦੀ ਉਹ ਸ਼ਲਾਘਾ ਕਰਦੇ ਹਨ ਪਰ ਨਹਿਰ ਦੇ ਨਿਰਮਾਣ ਨਾਲ ਜੁੜੇ ਹੋਰ ਮੁੱਦਿਆਂ ਤੇ ਖ਼ਾਮੀਆਂ ਬਾਰੇ ਵੀ ਸਰਕਾਰ ਨੂੰ ਗੰਭੀਰਤਾ ਨਾਲ ਵਿਚਾਰ ਚਰਚਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਨਿਰਮਾਣ ਨਹਿਰ ਦਾ ਸਾਈਜ਼ ਅਤੇ ਡਿਜ਼ਾਇਨ ਸਹੀ ਨਾ ਹੋਣ ਕਾਰਨ ਇਹ 200,000 ਏਕੜ ਦੀ ਸਿੰਜਾਈ ਕਰਨ ਦੇ ਟੀਚੇ ਨੂੰ ਪੂਰਾ ਕਰਦੀ ਨਹੀਂ ਜਾਪਦੀ। ਉਨ੍ਹਾਂ ਕਿਹਾ ਕਿ ਨਹਿਰ ਦਾ ਜਲ ਵਿਤਰਨ (ਵਾਟਰ ਡਿਸ਼ਟ੍ਰੀਬਿਊਸ਼ਨ), ਜੋ ਬ੍ਰਿਟਿਸ਼ ਕਾਲ ਤੋਂ ਚੱਲਿਆ ਆ ਰਿਹਾ ਹੈ ਅਤੇ ਇਸ ਦੀ ਸਮੀਖਿਆ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਪਾਣੀ ਦੀ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਇਹ ਨਹਿਰ ਕਿਸਾਨਾਂ ਦੀਆਂ ਲੋੜਾਂ ਨੂੰ ਪੂਰਾ ਨਹੀਂ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੱਤਾ ਲੱਗਾ ਹੈ ਕਿ ਨਹਿ ਰ 700 ਕਿਊਸਿਕ ਪਾਣੀ ਲਈਬਣਾਈ ਜਾ ਰਹੀ ਹੈ ਜਦੋਂਕਿ ਉਹ ਮੰਗ ਕਰਦੇ ਹਨ ਕਿ ਮਾਲਵਾ ਖੇਤਰ ਦੇ ਇਸ ਰਕਬੇ ਨੂੰ ਸਿੰਜਣ ਲਈ 2000 ਕਿਊਸਿਕ ਪਾਣੀ ਜ਼ਰੂਰਤ ਹੈ। ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਪੰਜਾਬ ਸਰਕਾਰ ਤੇ ਮੰਡਰਾਉਂਦੇ ਵਿੱਤੀ ਸਕੰਟ ’ਤੇ ਚਾਨਣਾ ਪਾਉਂਦਿਆਂ ਕਿਹਾ ਸਰਕਾਰ ਤੋਂ ਨਵੀਂ ਨਹਿਰ ਦੇ ਨਿਰਮਾਣ ਦੇ ਲਈ ਦਿੱਤੇ ਜਾਣ ਵਾਲੇ ਫੰਡ ਜੇਕਰ ਕੇਂਦਰ ਸਰਕਾਰ ਤੋਂ ਲਏ ਜਾਣ ਤਾਂ ਹੋਰ ਬਿਹਤਰ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਨਹਿਰ ਦੀ ਚੌੜਾਈ ਨਹੀਂ ਵਧਾਉਣੀ ਤਾਂ ਰਾਜਸਥਾਨ ਫੀਡਰ ਦਾ ਪਾਣੀ ਵਧਾ ਕੇ ਨਵੇਂ ਲਿਫਟ ਪੰਪਾਂ ਦੀ ਮਨਜ਼ੂਰੀ ਦੀ ਦਿੱਤੀ ਜਾਵੇ। ਉਨ੍ਹਾਂ ਦਾਆਵਾ ਕੀਤਾ ਕਿ ਇਸ ਨਾਲ ਸਰਕਾਰ ’ਤੇ ਵਿੱਤੀ ਬੋਝ ਘਟੇਗਾ। ਮਿਸਲ ਸਤਲੁਜ ਨੇ ਕਿਹਾ ਕਿ ਰਾਜਸਥਾਨ ਫੀਡਰ ਦਾ ਨਵਾਂ ਪੁਲ ਜੋ ਬਣਨਾ ਬਹੁਤ ਜ਼ਰੂਰੀ ਹੈ, ਉਸ ਨੂੰ 10 ਸਤੰਬਰ ਤੋਂ 30 ਅਪਰੈਲ ਦੇ ਵਿਚਕਾਰ ਹੀ ਨਿਰਮਾਣ ਕਾਰਜ ਪੂਰਾ ਕਰ ਦੇਣਾ ਚਾਹੀਦਾ ਹੈ।

Advertisement

Advertisement
Advertisement